ਦਾਖਲਾ ਮੁਹਿੰਮ ਚਲਾਈ

ਨੂਰਮਹਿਲ (ਤੀਰਥ ਚੀਮਾ) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਸ਼੍ਰੀਮਤੀ ਨੀਲਮ ਜੀ ਦੀ ਅਗਵਾਈ ਹੇਠ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੰਡਾਲਾ ਲੜਕੇ ਜਲੰਧਰ ਵਿੱਚ ਦਾਖਲੇ ਲਈ ਸ਼੍ਰੀ ਮਨੋਜ ਕੁਮਾਰ ਸਰੋਏ , ਅੰਮ੍ਰਿਤਪਾਲ ਕੌਰ, ਰਾਜੇਸ਼ ਕੁਮਾਰ, ਅਜੇ ਕੁਮਾਰ, ਕੁਮਾਰੀ ਸੁਨੀਤਾ ਦੀ ਟੀਮ ਨੇ ਵਿਦਿਆਰਥੀਆਂ ਦੇ ਘਰ ਘਰ ਜਾ ਕੇ ਮਾਪਿਆਂ ਨੂੰ ਮਿਲ ਕੇ ਪ੍ਰੇਰਿਤ ਕੀਤਾ। ਇਸ ਸਮੇਂ ਸ਼੍ਰੀ ਮਨੋਜ ਕੁਮਾਰ ਸਰੋਏ ਨੇ ਸਰਕਾਰੀ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਮਾਪਿਆਂ ਨੇ ਆਪਣੇ ਘਰਾਂ ਵਿੱਚ ਆਉਣ ਤੇ ਅਧਿਆਪਕਾਂ ਦਾ ਸਵਾਗਤ ਕੀਤਾ ਗਿਆ।
