August 7, 2025
#Punjab

ਦਾਨੀ ਸੱਜਣ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ, ਬੀਨੇਵਾਲ ਦੇਸਕੂਲੀ ਬੱਚਿਆਂ ਨੂੰ ਬੈਂਚ ਕੀਤੇ ਗਏ ਭੇਂਟ

ਗੜਸ਼ੰਕਰ (ਹੇਮਰਾਜ/ਨੀਤੂ ਸ਼ਰਮਾ) ਬੱਚੇ ਸਾਡੇ ਆਉਣ ਵਾਲਾ ਭਵਿੱਖ ਹਨ, ਇਨ੍ਹਾਂ ਦੀ ਸਿੱਖਿਆ ਲਈ ਕੀਤਾ ਦਾਨ ਸਭ ਤੋਂ ਉੱਤਮ ਦਾਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਾਨੀ ਸੱਜਣ ਸੇਵਾਮੁਕਤ ਕੈਪਟਨ ਵਰਿੰਦਰ ਕੁਮਾਰ ਸ਼ਰਮਾ ਵਾਸੀ ਕਾਲੇਵਾਲ ਬੀਤ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ, ਬੀਨੇਵਾਲ ਦੇ ਬੱਚਿਆਂ ਨੂੰ ਬੈਂਚ ਭੇਂਟ ਕਰਨ ਸਮੇਂ ਕੀਤੇ ਗਏ। ਕੈਪਟਨ ਵਰਿੰਦਰ ਸ਼ਰਮਾ ਵਲੋਂ ਲਗਭਗ 20000 ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ 10 ਬੈਂਚ, ਗ੍ਰਾਮ ਪੰਚਾਇਤ ਬੀਨੇਵਾਲ ਅਤੇ ਗਰੀਨ ਵਿਲੇਜ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸਕੂਲੀ ਬੱਚਿਆਂ ਨੂੰ ਭੇਂਟ ਕੀਤੇ ਗਏ। ਇਸ ਮੌਕੇ ਸਰਪੰਚ ਸੁਭਾਸ਼ ਚੰਦਰ ਜੀ ਵਲੋਂ ਦਾਨੀ ਸੱਜਣ ਦਾ ਧੰਨਵਾਦ ਕੀਤਾ ਅਤੇ ਗ੍ਰਾਮ ਪੰਚਾਇਤ ਬੀਨੇਵਾਲ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਸ਼੍ਰੀ ਰਾਮ ਲੁਭਾਇਆ ਜੀ ਵਲੋਂ ਕੈਪਟਨ ਵਰਿੰਦਰ ਸ਼ਰਮਾ ਨੂੰ ਸੁਸਾਇਟੀ ਦਾ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਸੈਂਟਰ ਹੈੱਡ ਟੀਚਰ ਸ਼੍ਰੀ ਬਹਾਦਰ ਸਿੰਘ, ਲੈਕਚਰਾਰ ਸ਼੍ਰੀ ਰਾਜ ਕੁਮਾਰ,, ਹੈੱਡ ਟੀਚਰ ਸ਼੍ਰੀ ਰਾਕੇਸ਼ ਚੱਢਾ, ਮਾਸਟਰ ਅਸ਼ਵਨੀ ਰਾਣਾ, ਮੈਡਮ ਨਿਧੀ ਠਾਕੁਰ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *