ਦੁਨੀਆਂ ਦੇ ਇਤਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕੇ ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਲਾਵੇਗੀ ਸਮਰਸੀਬੱਲ ਪੰਪਾ ਦੀ ਛਬੀਲ – ਪ੍ਧਾਨ ਲਛਮਣ ਦਾਸ

ਨਵਾਂ ਸ਼ਹਿਰ/ਔੜ (ਨੇਕਾ ਮੱਲ੍ਹਾਂ ਬੇਦੀਆ) ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਭਾਰਤ ਬ੍ਰਾਂਚ ਦੇ ਪ੍ਰਧਾਨ ਸਰਬ ਲਛਮਣ ਦਾਸ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸੀਆਂ ਕੇ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਰਤ ਦੇ ਸੂਬੇ ਓੜੀਸਾ ਦੇ ਵੱਖ ਵੱਖ ਜੰਗਲਾਂ ਵਿੱਚ ਵਸੇ ਹੋਏ ਛੋਟੇ ਛੋਟੇ ਪਿੰਡਾਂ ਵਿੱਚ 3 ਜੂਨ 2024 ਤੋ ਸਮਰਸੀਬੱਲ ਪੰਪਾਂ ਦੀ ਬਹੁਤ ਹੀ ਵੱਡੇ ਪੱਧਰ ਤੇ ਛਬੀਲ ਲਗਵਾਈ ਜਾਵੇਗੀ ਤੇ ਇਸ ਛਬੀਲ ਦੀ ਸੇਵਾ ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਜੀ ਮੈਗੜਾਂ ਸਾਹਿਬ ਜੀ ਦੀ ਦੇਖ ਰੇਖ ਵਿੱਚ ਹੋ ਰਹੀ ਹੈ ਜੋ ਕੇ ਦੁਨੀਆਂ ਦੇ ਇਤਹਾਸ ਵਿੱਚ ਇਸ ਤਰ੍ਹਾਂ ਦੀ ਸੇਵਾ ਪਹਿਲੀ ਵਾਰ ਗੁਰੂ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਹੋ ਰਹੀ ਹੈ ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਭਾਰਤ ਬਰਾਂਚ ਦੇ ਪ੍ਰਧਾਨ ਸ੍ਰੀ ਲਛਮਣ ਦਾਸ ਜੀ ਨੇ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਹੈ ਕੇ ਇਸ ਮਹਾਨ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਤੁਸੀਂ ਵੀ ਲੋੜਮੰਦਾ ਤੱਕ ਸਾਫ਼ ਸੁਥਰਾ ਪਾਣੀ ਪਹੁੰਚਦਾ ਕਰਕੇ ਪੂੰਨ ਦੇ ਭਾਗੀਦਾਰ ਬਣੋ ਅਤੇ ਇਸ ਸਮਰਸੀਬੱਲ ਪੰਪ ਦੀ ਛਬੀਲ ਦੀ ਸੇਵਾ ਕਰੋ ਜੀ।
