ਦੋ ਦੋਸ਼ੀ ਗ੍ਰਿਫਤਾਰ, 140 ਨਸ਼ੀਲੀਆ ਗੋਲੀਆ, 200 ਗ੍ਰਾਮ ਅਫੀਮ ਅਤੇ ਦੋ ਗੱਡੀਆ ਬ੍ਰਾਮਦ – ਥਾਣਾ ਖਲਚੀਆ

ਖਲਚੀਆ (ਵਿਕਰਮਜੀਤ ਸਿੰਘ) ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਜੀ ਵੱਲੋ ਸਾਰੇ ਉੱਚ ਅਫਸਰਾ ਅਤੇ ਮੁੱਖ ਅਫਸਰਾ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੀਆ ਹਦਾਇਤਾ ਜਾਰੀ ਕੀਤੀਆ ਹਨ।ਜੋ ਇਹਨਾ ਹਦਾਇਤਾ ਤਹਿਤ ਡੀ.ਐਸ.ਪੀ ਬਾਬਾ ਬਕਾਲਾ ਸਾਹਿਬ ਅਤੇ ਮੁੱਖ ਅਫਸਰ ਥਾਣਾ ਖਲਚੀਆ ਦੀ ਜੇਰੇ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਬੁਟਾਰੀ ਮੋੜ ਤੋਂ ਕੁਲਵਿੰਦਰ ਸਿੰਘ ਉਰਫ ਮਾਮਾ ਮੋਡਲ ਪੁੱਤਰ ਲਖਵਿੰਦਰ ਸਿੰਘ ਵਾਸੀ ਰਈਆ ਥਾਣਾ ਬਿਆਸ ਨੂੰ 140 ਨਸ਼ੀਲੀਆ ਗੋਲੀਆ ਅਤੇ ਇੱਕ ਮਰੂਤੀ ਕਾਰ ਨੰਬਰੀ PB63-A-9555 ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਉਕਤ ਦੋਸ਼ੀ ਖਿਲਾਫ ਮੁਕੱਦਮਾ ਨੰ. 32 ਮਿਤੀ 31.03.2024 ਜੁਰਮ 22/61/85 NDPS ACT ਤਹਿਤ ਥਾਣਾ ਖਲਚੀਆ ਦਰਜ ਰਜਿਸਟਰ ਕੀਤਾ ਗਿਆ।ਏਸੇ ਤਰ੍ਹਾ ਪੁਲਿਸ ਪਾਰਟੀ ਥਾਣਾ ਖਲਚੀਆ ਵੱਲੋ ਨਾਕਾਬੰਦੀ ਦੌਰਾਨ ਪੁਲ ਭਿੰਡਰ ਤੋਂ ਰਣਜੋਧ ਸਿੰਘ ਉਰਫ ਜੋਧਾ ਪੁੱਤਰ ਦਲਜੀਤ ਸਿੰਘ ਵਾਸੀ ਜਲਾਲਾਬਾਦ ਥਾਣਾ ਵੈਰੋਵਾਲ ਤਰਨ-ਤਾਰਨ ਨੂੰ 200 ਗ੍ਰਾਮ ਅਫੀਮ ਅਤੇ ਇੱਕ ਗੱਡੀ ਨੰਬਰੀ PB46-D-0727 ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ ਮੁਕੱਦਮਾ ਨੰ. 33 ਮਿਤੀ 31.03.2024 ਜੁਰਮ 18/61/85 NDPS ACT ਤਹਿਤ ਥਾਣਾ ਖਲਚੀਆ ਦਰਜ ਰਜਿਸਟਰ ਕੀਤਾ ਗਿਆ।
