ਧੀਰਜ ਵੱਧਵਾ ਬੀਜੇਪੀ ਯੁਵਾ ਮੋਰਚਾ ਨਕੋਦਰ ਮੰਡਲ ਦੇ ਪ੍ਰਧਾਨ ਨਿਯੁਕਤ

ਨਕੋਦਰ 1 ਫਰਵਰੀ (ਢੀਂਗਰਾ) ਬੀਜੇਪੀ ਆਗੂ ਨਕੋਦਰ ਹਲਕੇ ਚ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇਕ ਕਰ ਰਹੇ ਹਨ ਅਤੇ ਵੱਖ-ਵੱਖ ਮੰਡਲਾਂ ਦਾ ਵਿਸਥਾਰ ਕਰ ਨਵੀਆਂ ਅਹੁਦੇਦਾਰੀਆਂ ਸੌਂਪ ਰਹੇ ਹਨ। ਮੁਨੀਸ਼ ਧੀਰ ਪ੍ਰਧਾਨ ਬੀਜੇਪੀ ਜਿਲ੍ਹਾ ਜਲੰਧਰ ਦਿਹਾਤੀ ਅਤੇ ਅਜੈ ਬਜਾਜ (ਸੋਨੂੰ) ਪ੍ਰਧਾਨ ਬੀਜੇਪੀ ਮੰਡਲ ਨਕੋਦਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਬੀਜੇਪੀ ਯੁਵਾ ਮੋਰਚਾ ਨਕੋਦਰ ਮੰਡਲ ਦਾ ਵਿਸਥਾਰ ਕਰਦੇ ਹੋਏ ਨਵੀਆਂ ਅਹੁਦੇਦਾਰੀਆਂ ਸੌਂਪੀਆਂ ਗਈਆਂ, ਜਿੱਸ ਵਿੱਚ ਧੀਰਜ ਵੱਧਵਾ ਨੂੰ ਬੀਜੇਪੀ ਯੁਵਾ ਮੋਰਚਾ ਨਕੋਦਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹੋਰ ਵੀ ਨੌਜਵਾਨਾਂ ਨੂੰ ਵੱਖ-ਵੱਖ ਜਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਦੌਰਾਨ ਮੁਨੀਸ਼ ਧੀਰ ਅਤੇ ਅਜੈ ਬਜਾਜ ਨੇ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਅੱਗੇ ਆਉਣ ਵਾਲੇ ਸਮੇਂ ਚ ਹੋਰ ਵੀ ਜਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਤਾਂ ਕਿ 2024 ਦੀਆਂ ਚੋਣਾਂ ਚ ਬੀਜੇਪੀ ਵੱਧ ਤੋਂ ਵੱਧ ਸੀਟਾਂ ਹਾਸਲ ਕਰ ਸਕੇ।
