September 27, 2025
#Punjab

ਧੁੰਦ ਕਾਰਨ ਵਾਪਰਿਆ ਹਾਦਸਾ

ਹਰਿਦੁਆਰ ਤੋਂ ਬੁਢਲਾਡਾ ਆ ਰਹੀ ਬੱਸ ਤੇਲ ਟੈਂਕਰ ਨਾਲ ਟਕਰਾਈ, ਡਰਾਈਵਰ ਸਮੇਤ 1 ਦਰਜਨ ਸਵਾਰੀਆਂ ਜਖਮੀ।
ਬੁਢਲਾਡਾ 17 ਜਨਵਰੀ (ਅਮਿਤ ਜਿੰਦਲ) ਹਰਿਦੁਆਰ ਤੋਂ ਬੁਢਲਾਡਾ ਨੂੰ ਆ ਰਹੀ ਪੀ.ਆਰ.ਟੀ.ਸੀ. ਦੀ ਬੱਸ ਦਾ ਸੜਕ ਤੇ ਖੜ੍ਹੇ ਤੇਲ ਦੇ ਟਂੈਕਰ ਨਾਲ ਟਕਰਾਉਣ ਕਾਰਨ ਡਰਾਈਵਰ ਸਮੇਤ 1 ਦਰਜਨ ਸਵਾਰੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਬੱਸ ਦੇ ਕਡੰਕਟਰ ਮਨਦੀਪ ਸਿੰਘ ਅਨੁਸਾਰ ਅੱਜ ਸਵੇਰੇ ਹਰਿਦੁਆਰ ਤੋਂ ਬੁਢਲਾਡਾ ਨੂੰ ਚੱਲੇ ਤਾਂ ਰਾਜਪੁਰਾ ਸ਼ੰਭੂ ਥਾਣੇ ਦੇ ਨਜਦੀਕ ਰੋਡ ਤੇ ਤੇਲ ਦਾ ਵੱਡਾ ਟੈਂਕਰ ਖੜ੍ਹਾ ਸੀ ਅਚਾਨਕ ਜਿਆਦਾ ਧੁੰਦ ਕਾਰਨ ਬੱਸ ਟੈਂਕਰ ਵਿੱਚ ਜਾ ਟਕਰਾਈ। ਜਿਸ ਵਿੱਚ ਡਰਾਈਵਰ ਬਖਸ਼ੀਸ਼ ਸਿੰਘ (50) ਅਤੇ 1 ਦਰਜਨ ਸਵਾਰੀਆਂ ਜਖਮੀ ਹੋ ਗਈਆਂ। ਜਿਨ੍ਹਾਂ ਨੂੰ ਉਥੋਂ ਦੇ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਰੋਡ ਤੇ ਖੜ੍ਹੇ ਟੈਂਕਰ ਦੇ ਡਰਾਈਵਰ ਵੱਲੋਂ ਕੋਈ ਵੀ ਸਾਇਨ ਬੋਰਡ ਜਾਂ ਇਸ਼ਾਰਾ ਨਹੀਂ ਲਗਾਇਆ ਹੋਇਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।

Leave a comment

Your email address will not be published. Required fields are marked *