ਧੰਨ ਧੰਨ ਬਾਪੂ ਗੰਗਾ ਦਾਸ ਜੀ ਦੀ ਸਲਾਨਾ ਬਰਸੀ 29 ਜੁਲਾਈ ਨੂੰ ਮਾਹਿਲਪੁਰ ਵਿਖੇ ਮਨਾਈ ਜਾਵੇਗੀ

ਮਾਹਿਲਪੁਰ (ਨੀਤੂ ਸ਼ਰਮਾ) ਧੰਨ ਧੰਨ ਬਾਪੂ ਗੰਗਾ ਦਾਸ ਮਹਾਰਾਜ ਜੀ ਦਾ ਸਲਾਨਾ 9ਵਾਂ ਬਰਸੀ ਸਮਾਗਮ 21 ਜੁਲਾਈ ਤੋਂ 29 ਜੁਲਾਈ ਤੱਕ ਮਾਹਿਲਪੁਰ ਵਿਖੇ ਮਨਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੀ ਸ਼ੁਰੂਆਤ 21 ਜੁਲਾਈ ਤੋਂ ਕਲਸ਼ ਯਾਤਰਾ ਡੇਰਾ ਬਾਪੂ ਗੰਗਾ ਦਾਸ ਜੀ ਦੇ ਮੰਦਰ ਤੋਂ ਕੱਢੀ ਜਾਵੇਗੀ ਤੇ 22 ਜੁਲਾਈ ਨੂੰ ਸ਼੍ਰੀਮਧ ਭਗਵਤ ਕਥਾ ਰਵੀ ਨੰਦਨ ਸ਼ਾਸਤਰੀ ਦੁਆਰਾ ਰੋਜਾਨਾ 28 ਜੁਲਾਈ ਸ਼ਾਮ 6 ਵਜੇ ਤੱਕ ਸੁਣਾਈ ਜਾਵੇਗੀ । ਅਤੇ 28 ਜੁਲਾਈ ਨੂੰ ਸ੍ਰੀ ਰਮਾਇਣ ਜੀ ਪਾਠ ਦਾ ਸ਼ੁਭ ਆਰੰਭ ਕੀਤਾ ਜਾਵੇਗਾ। ਅਤੇ ਇਸ ਤੋਂ ਅਗਲੇ ਦਿਨ 29 ਜੁਲਾਈ ਨੂੰ ਵਿਧੀ ਪੂਰਵਕ ਹਵਨ ਪੂਜਾ ਉਪਰੰਤ ਭੋਗ ਪਾਏ ਜਾਣਗੇ । ਇਸ ਸਮਾਗਮ ਵਿੱਚ ਹਰ ਸਾਲ ਪੰਜਾਬ ਦੇ ਮਸ਼ਹੂਰ ਕਲਾਕਾਰ ਬਾਪੂ ਜੀ ਦਾ ਗੁਣਗਾਨ ਕਰਦੇ ਹਨ। ਅਤੇ ਇਸ ਸਾਲ ਵੀ ਪੰਜਾਬ ਦੇ ਮਸ਼ਹੂਰ ਕਲਾਕਾਰ ਆਪਣੀ ਹਾਜਰੀ ਭਰਨਗੇ ਜੋਤੀ ਨੂਰਾ, ਕਨਵਰਕ ਗਰੇਵਾਲ ,ਮਨੀ ਖਾਨ, ਸ਼ੌਕਤ ਅਲੀ, ਹਮਸਰ ਹਜਾਤ ਤੇ ਹੋਰ ਵੀ ਬਹੁਤ ਸਾਰੇ ਪੰਜਾਬੀ ਕਲਾਕਾਰ ਬਾਪੂ ਜੀ ਦਾ ਗੁਣਗਾਨ ਕਰਨਗੇ ਅਤੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਰਾਸ਼ਟਰੀ ਸੰਤ ਮਹਾਂਪੁਰਸ਼ ਬਾਬਾ ਬਾਲ ਜੀ 24 ਜੁਲਾਈ ਨੂੰ ਪਹੁੰਚਣਗੇ । ਇਸ ਸਮਾਗਮ ਵਿੱਚ ਬਾਪੂ ਗੰਗਾ ਦਾਸ ਜੀ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਚਾਕਰ ਨੇ ਇਲਾਕੇ ਨਿਵਾਸੀਆਂ ਨੂੰ ਪਹੁੰਚਣ ਲਈ ਹੱਥ ਜੋੜ ਅਪੀਲ ਕੀਤੀ ਹੈ।
