ਧੰਨ- ਧੰਨ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੇ ਦਰਬਾਰ ਤੇ 21 ਜੁਲਾਈ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ ਗੁਰੂ ਪੁੰਨਿਆਂ ਦਾ ਪਵਿੱਤਰ ਦਿਹਾੜਾ

ਮਾਹਿਲਪੁਰ (ਨਿਰਮਲ ਸਿੰਘ ਮੁੱਗੋਵਾਲ) ਮਾਹਿਲਪੁਰ ਮੈਲੀ ਮੁੱਖ ਮਾਰਗ ਤੇ ਸਥਿਤ ਪਿੰਡ ਭੁੱਲੇਵਾਲ ਗੁਜਰਾਂ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਆਸਥਾ ਦੇ ਪ੍ਰਤੀਕ ਧੰਨ ਧੰਨ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੇ ਦਰਬਾਰ ਤੇ ਬੈਕੁੰਠ ਧਾਮ ਮੈਮੋਰੀਅਲ ਚੈਰੀਟੇਬਲ ਟਰੱਸਟ ਪਿੰਡ ਭੁੱਲੇਵਾਲ ਗੁਜਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਗੁਰੂ ਪੁੰਨਿਆਂ ਦਾ ਦਿਹਾੜਾ 21 ਜੁਲਾਈ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਨਾਲ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਲ ਕਿਸ਼ਨ ਆਨੰਦ ਜੀ ਨੇ ਦੱਸਿਆ ਕਿ ਇਸ ਦਿਨ ਧੰਨ- ਧੰਨ ਬਾਬਾ ਜੀ ਦੋ ਗੁੱਤਾਂ ਵਾਲਿਆਂ ਨੂੰ ਪ੍ਰਣਾਮ ਕਰਨ ਉਪਰੰਤ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ ਜਾਵੇਗਾ। ਗੁਰੂ ਕਾ ਲੰਗਰ ਅਤੁਟ ਚੱਲੇਗਾ। ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੇ ਦਰਬਾਰ ਤੇ ਪਹੁੰਚਣ ਦੀ ਬੇਨਤੀ ਕੀਤੀ।
