ਨਈਅਰ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 9 ਜੂਨ ਨੂੰ

ਨੂਰਮਹਿਲ (ਅਨਮੋਲ ਸਿੰਘ ਚਾਹਲ) ਹਰ ਸਾਲ ਜੂਨ ਮਹੀਨੇ ਦੇ ਦੂਸਰੇ ਐਤਵਾਰ ਨੂੰ ਕਰਵਾਇਆ ਜਾਣ ਵਾਲਾ ਨਈਅਰ ਜਠੇਰਿਆਂ ਦਾ ਸਾਲਾਨਾ ਵਿਸ਼ਾਲ ਜੋੜ ਮੇਲਾ ਇਸ ਸਾਲ 9 ਜੂਨ ਨੂੰ ਚੀਮਾ ਰੋਡ, ਨੂਰਮਹਿਲ ਵਿਖੇ ਸਥਿੱਤ ਸਤੀ ਮਾਤਾ ਦੇ ਪਾਵਨ ਦਰਬਾਰ ਤੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ਿਵਾਲਾ ਮੰਦਿਰ ਅਤੇ ਸਤੀ ਮਾਤਾ ਜਠੇਰੇ ਨਈਅਰ ਪਰਿਵਾਰ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਪ੍ਰਧਾਨ ਨਵਲ ਕਿਸ਼ੋਰ ਨਈਅਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪ੍ਰਬਧਕਾਂ ਵਲੋਂ ਫੈਸਲਾ ਲਿਆ ਗਿਆ ਕਿ ਮੇਲੇ ਵਾਲੇ ਦਿਨ ਸਵੇਰੇ ਪਿੰਡੀ ਰੂਪ ਵਿੱਚ ਮੌਜੂਦ ਕੁਲ ਦੇਵੀ ਨੂੰ ਪੰਚ ਅੰਮ੍ਰਿਤ ਇਸ਼ਨਾਨ ਕਰਵਾਇਆ ਜਾਵੇਗਾ। ਸਵੇਰੇ 7 ਵਜੇ ਮੰਦਿਰ ਸ਼ਿਵਾਲਾ ਮੁਹੱਲਾ ਜੋਸ਼ੀਆਂ ਤੋਂ ਝੰਡਾ ਲੈਕੇ ਸ਼ਹਿਰ ਦੀ ਪਰਿਕਰਮਾ ਕਰਦੇ ਮੰਦਿਰ ਸਤੀ ਮਾਤਾ ਵਿਖੇ ਪਹੁੰਚ ਕੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। 9 ਵਜੇ ਦੁਰਗਾ ਸਤੁਤਿ ਪਾਠ ਆਰੰਭ ਹੋਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਭਾਰਤ ਦੇ ਕੋਨੇ ਕੋਨੇ ਵਿਚੋਂ ਨਈਅਰ ਪਰਿਵਾਰਾਂ ਦੇ ਲੋਕ ਮੇਲੇ ਵਿੱਚ ਪਹੁੰਚ ਕੇ ਆਪਣੀ ਕੁਲ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਮੇਲੇ ਦਾ ਲਾਈਵ ਪ੍ਰਸਾਰਣ ਯੂ ਟਿਊਬ ਚੈਨਲ ‘ ਲਾਈਵ ਪੰਜਾਬ 99’ ਤੇ ਹੋਵੇਗਾ । ਇਸ ਮੌਕੇ ਅਲੱਗ ਅਲੱਗ ਵਿਅੰਜਨਾਂ ਦਾ ਪ੍ਰਸ਼ਾਦ ਅਤੇ ਅਤੁੱਟ ਲੰਗਰ ਵਰਤਾਇਆ ਜਾਵੇਗਾ। ਮੀਟਿੰਗ ਵਿੱਚ ਪ੍ਰਧਾਨ ਤੋਂ ਇਲਾਵਾ ਅਨਿਲ ਨਈਅਰ ਉਰਫ ਰਾਜੂ ਹਾਲੈਂਡ,ਸਿਧਾਰਥ ਨਈਅਰ ,ਅਜੇ ਨਈਅਰ, ਸੋਨੂੰ ਨਈਅਰ, ਮਿੰਟੂ ਨਈਅਰ, ਓਮ ਪ੍ਰਕਾਸ਼ ਨਈਅਰ, ਸੰਜੀਵ ਨਈਅਰ, ਗੋਲਡੀ ਨਈਅਰ, ਹੈਪੀ ਨਈਅਰ, ਦੀਪੂ ਕੌਂਸਲਰ ਮੌਜੂਦ ਸੀ
