ਨਕੋਦਰ ਦੇ ਭਰਤ ਮਿਲਾਪ ਚੌਂਕ (ਵੱਡਾ ਚੌਂਕ) ਦੇ ਨਾਲ ਲੱਗਦੇ ਸਰਾਫਾ ਬਜਾਰ ਚ ਗਾਰਮੈਂਟ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਨਕੋਦਰ (ਸੁਮਿਤ ਢੀਂਗਰਾ) ਨਕੋਦਰ ਸ਼ਹਿਰ ਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਦਾ ਸਿਲਸਿਲਾ ਦਿਨੋਂ ਦਿਨ ਵੱਧ ਰਿਹਾ ਹੈ। ਨਕੋਦਰ ਦੇ ਮੇਨ ਚੌਂਕ ਭਰਤ ਮਿਲਾਪ ਚੌਂਕ (ਵੱਡਾ ਚੌਂਕ) ਦੇ ਨਾਲ ਲੱਗਦੇ ਸਰਾਫਾ ਬਜਾਰ ਚ ਮੋਹਿਤ ਗਾਰਮੈਂਟ ਦੀ ਦੁਕਾਨ ਨੂੰ ਚੋਰਾਂ ਨੇ ਰਾਤ ਸਮੇਂ ਨਿਸ਼ਾਨਾ ਬਣਾਇਆ। ਦੁਕਾਨ ਦੇ ਮਾਲਿਕ ਨਵ ਕੁਮਾਰ ਲਾਡੀ ਨੇ ਦੱਸਿਆ ਕਿ ਸਾਨੂੰ ਸਵੇਰ ਸਮੇਂ ਸਾਡੇ ਗੁਆਂਢੀ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ੱਟਰ ਟੁੱਟਿਆ ਪਿਆ ਹੈ, ਜਦੋਂ ਅਸੀਂ ਦੁਕਾਨ ਤੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਸ਼ੱਟਰ ਟੁੱਟਿਆ ਪਿਆ ਸੀ, ਅੰਦਰ ਜਾ ਕੇ ਦੇਖਿਆ ਤਾਂ ਰੇਡੀਮੈਡ ਗਾਰਮੈਂਟ ਜਿਸ ਵਿੱਚ ਸ਼ਰਟਾਂ, ਟੀਸ਼ਰਟਾਂ, ਪੈਂਟਾਂ, ਪਜਾਮੇ, ਅੰਡਰ ਗਾਰਮੈਂਟ ਕਾਫੀ ਸਮਾਨ ਗਾਇਬ ਸੀ, ਜੋ ਲੱਗਭੱਗ 60 ਹਜਾਰ ਰੁਪਏ ਦੇ ਕਰੀਬ ਬਣਦਾ ਹੈ ਅਤੇ ਗਲੇ ਚ ਪਏ ਤਕਰੀਬਨ 10 ਹਜਾਰ ਰੁਪਏ ਦੀ ਨਕਦੀ ਵੀ ਗਾਇਬ ਸੀ, ਨਾਲ ਲੱਗਦੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚ ਤਿੰਨ ਮੂੰਹ ਬੰਨ ਕੇ ਆਏ ਤਿੰਨ ਨੌਜਵਾਨ ਸ਼ੱਟਰ ਨੂੰ ਤੋੜ ਰਹੇ ਹਨ ਅਤੇ ਅੰਦਰੋਂ ਸਮਾਨ ਕੱਢ ਰਹੇ ਦੀ ਵੀਡਿਓ ਆਈ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
