ਨਕੋਦਰ ਪੁਲਿਸ ਨੇ ਮੁਹੱਲਾ ਗੁਰੂ ਨਾਨਕਪੁਰਾ ਚ ਨਸ਼ਿਆਂ ਖਿਲਾਫ ਵੱਡੇ ਪੱਧਰ ਕੀਤੀ ਛਾਪੇਮਾਰੀ, ਚਲਾਇਆ ਸਰਚ ਅਭਿਆਨ

ਨਕੋਦਰ (ਜਸਵਿੰਦਰ ਚੁੰਬਰ) ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਜਦੋਂ ਸੱਤਾ ਚ ਆਈ ਸੀ ਤਾਂ ਉਸ ਨੇ ਪੰਜਾਬ ਦੇ ਲੋਕਾਂ ਨਾਲ ਇਕ ਵਾਅਦਾ ਕੀਤਾ ਸੀ ਕਿ ਪੰਜਾਬ ਚ ਨਸ਼ਾ ਖਤਮ ਕੀਤਾ ਜਾਵੇਗਾ, ਪਰ ਨਸ਼ਾ ਖਤਮ ਨਹੀਂ ਹੋਇਆ, ਸਗੋਂ ਪੰਜਾਬ ਚ ਨਸ਼ਾ ਹੋਰ ਵੱਧਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਚ ਪੰਜਾਬ ਸਰਕਾਰ ਖਿਲਾਫ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਵੱਧ ਰਹੇ ਨਸ਼ੇ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਤੇਵਰ ਦਿਖਾਉਂਦੇ ਹੋਏ ਪੁਲਿਸ ਵਿਭਾਗ ਨੂੰ ਸਖਤ ਨਿਰਦੇਸ਼ ਦੇ ਦਿੱਤੇ ਹਨ ਕਿ ਕਿਸੇ ਵੀ ਕੀਮਤ ਤੇ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਜਾਵੇ ਅਤੇ ਨਸ਼ੇ ਨੂੰ ਜੜੋ ਖਤਮਾ ਕੀਤਾ ਜਾਵੇ, ਪੁਲਿਸ ਵਿਭਾਗ ਵੀ ਆਦਸ਼ੇ ਮਿਲਦੇ ਹੀ ਹਰਕਤ ਚ ਆ ਗਿਆ ਹੈ ਅਤੇ ਰੋਜਾਨਾ ਪੰਜਾਬ ਭਰ ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਇਸੇ ਤਹਿਤ ਹੀ ਨਕੋਦਰ ਦੇ ਡੀ.ਐਸ.ਪੀ. ਕੁਲਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਸਿਟੀ ਥਾਣਾ ਐਸ.ਐਚ.ਓ. ਸੰਜੀਵ ਕੂਪਰ ਅਤੇ ਸਦਰ ਥਾਣਾ ਦੇ ਐਸ.ਐਚ.ਓ. ਜੈਪਾਲ ਨੇ ਵੱਡੇ ਪੱਧਰ ਤੇ ਪੁਲਿਸ ਪਾਰਟੀ ਨਾਲ ਮੁਹੱਲਾ ਗੁਰੂ ਨਾਨਕਪੁਰਾ ਚ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ ਤਹਿਤ ਜੋ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਸਨ ਅਤੇ ਕਰ ਰਹੇ ਹਨ, ਉਹਨਾਂ ਦੇ ਘਰਾਂ ਚ ਛਾਪੇਮਾਰੀ ਕੀਤੀ ਗਈ ਅਤੇ ਇਸ ਦੌਰਾਨ ਐਸ.ਐਚ.ਓ. ਸੰਜੀਵ ਕੂਪਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਤਸੱਕਰਾਂ ਤੇ ਨਕੇਲ ਕੱਸਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸੇ ਤਹਿਤ ਹੀ 6 ਲੋਕਾਂ ਨੂੰ ਰਾਊਂਡਅੱਪ ਵੀ ਕੀਤਾ ਜਾ ਚੁੱਕਾ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ, ਇਹ ਸਰਚ ਅਭਿਆਨ ਰੋਜਾਨਾ ਚੱਲ ਰਹੇ ਹਨ ਅਤੇ ਅੱਗੇ ਵੀ ਚੱਲਦੇ ਰਹਿਣਗੇ। ਉਹਨਾਂ ਨੇ ਨਸ਼ਾ ਤਸੱਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਅਤੇ ਨਸ਼ਾ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਰਚ ਅਭਿਆਨ ਤਹਿਤ ਇਹ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਆਪਣੇ ਘਰਾਂ ਨੂੰ ਤਾਲੇ ਅਤੇ ਕੁੰਡੇ ਲਗਾ ਕੇ ਫਰਾਰ ਹੋ ਗਏ।
