ਨਕੋਦਰ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਹੋਈ

ਨਕੋਦਰ (ਏ.ਐਲ.ਬਿਉਰੋ) ਨਕੋਦਰ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਸੁਖਦੇਵ ਕਪਾਨੀਆ ਅਤੇ ਨਿਰਮਲ ਬਿੱਟੂ ਦੀ ਅਗਵਾਈ ਹੇਠ ਹੋਈ। ਮੀਟਿੰਗ ਚ ਸਾਲ 2024 ਤੋਂ 2026 ਤੱਕ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਗੁਰਪਾਲ ਸਿੰਘ ਪਾਲੀ ਨੂੰ ਚੇਅਰਮੈਨ, ਹਾਕਮ ਸਿੰਘ ਪ੍ਰਧਾਨ, ਯੋਗੇਸ਼ ਕਾਲੀ ਸੈਕਟਰੀ, ਸੁਨੀਲ ਅਹੁਜਾ ਖਜਾਨਚੀ ਨਿਯੁਕਤ ਹੋਏ। ਇਸ ਤੋਂ ਇਲਾਵਾ ਬਾਕੀ ਮੈਂਬਰਾਂ ਨੂੰ ਵੀ ਅਹੁਦੇ ਦਿੱਤੇ ਗਏ, ਜਿਸ ਵਿੱਚ ਰਾਜ ਕਮਲ ਸੀ. ਵਾਈਸ ਪ੍ਰਧਾਨ, ਸੰਜੀਵ ਵਾਈਸ ਪ੍ਰਧਾਨ, ਸੰਨੀ ਗਿੱਲ ਜੁਆਇੰਟ ਸੈਕਟਰੀ, ਗੋਲਡੀ ਸਾਹਿਬ ਜੁਆਇੰਟ ਸੈਕਟਰੀ, ਸੁਰਜੀਤ ਹੀਰ ਪੀ.ਆਰ.ਓ., ਗੌਰਵ ਧੀਮਾਨ ਵਾਈਸ ਪ੍ਰਧਾਨ ਚੁਣੇ ਗਏ।
