ਨਕੋਦਰ ਵੂਮੈਨ ਫੋਰਮ ਨੇ 76ਵਾਂ ਨੀਮਾ ਦਿਵਸ 13 ਅਪ੍ਰੈਲ ਨੂੰ ਮਨਾਇਆ ਗਿਆ

ਨਕੋਦਰ (ਏ.ਐਲ.ਬਿਉਰੋ) ਬੀਤੇ ਦਿਨੀਂ ਵਿਸਾਖੀ ਵਾਲੇ ਦਿਨ ਨਕੋਦਰ ਵੂਮੈਨ ਫੋਰਮ ਨੇ 76ਵਾਂ ਨੀਮਾ ਦਿਵਸ ਮਨਾਇਆ। ਨੀਮਾ ਇੱਕ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਹੈ ਜੋ ਅਲੱਗ ਅਲੱਗ ਟਾਈਮ ਤੇ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਇਸ ਦਿਨ ਨਕੋਦਰ ਦੀਆਂ ਵੱਖ ਵੱਖ ਲੇਡੀ ਡਾਕਟਰ ਨੇ ਡਾ. ਵੀਨਾ ਗੁੰਬਰ ਦੀ ਅਗਵਾਈ ਵਿੱਚ ਅਲੱਗ ਅਲੱਗ ਫਰੀ ਮੈਡੀਕਲ ਕੈਂਪ ਆਪਣੇ ਆਪਣੇ ਕਲੀਨਿਕ ਤੇ ਹਸਪਤਾਲ ਵਿੱਚ ਲਗਵਾਏ। ਡਾ. ਵੀਨਾ ਗੁੰਬਰ ਨੇ ਲੋਕਾਂ ਨੂੰ ਔਰਤਾਂ ਵਿੱਚ ਗਰਭ ਦੌਰਾਨ ਹੋਣ ਵਾਲੇ ਅਨੀਮੀਆ ਬਾਰੇ ਦੱਸਿਆ ਤੇ ਸਿਪਲਾ ਕੰਪਨੀ ਤੋਂ ਲੋਕਾਂ ਦੇ ਫਰੀ ਖੂਨ ਦੀ ਜਾਂਚ ਕੀਤੀ। ਡਾ. ਸੁਨੀਤਾ ਭੱਲਾ ਨੇ ਲੋਕਾਂ ਨੂੰ ਔਰਤਾਂ ਵਿੱਚ ਸਰਵਾਇਕਲ ਕੈਂਸਰ ਬਾਰੇ ਜਾਗਰੂਕ ਕੀਤਾ ਤੇ ਉਹਨਾਂ ਦਾ ਫਰੀ ਚੈੱਕ ਅੱਪ ਕੀਤਾ। ਡਾ. ਨੇਹਾ ਜਰਿਆਲ ਸੁਲਤਾਨਪੁਰ ਤੋਂ ਲੋਕਾਂ ਨੂੰ ਛਾਤੀ ਦੇ ਕੈਂਸਰ ਬਾਰੇ ਦੱਸਿਆ ਤੇ ਉਹਨਾਂ ਦਾ ਫਰੀ ਚੈੱਕ ਅੱਪ ਕੀਤਾ। ਡਾ. ਨੀਨਾ ਗੁਪਤਾ ਨੇ ਲੋਹੀਆਂ ਤੋਂ ਮਾਹਵਾਰੀ ਸਬੰਧੀ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਤੇ ਉਹਨਾਂ ਦਾ ਫਰੀ ਚੈੱਕਅੱਪ ਕੀਤਾ। ਡਾ. ਕਵਿਤਾ ਮਹਿਤਾ ਨੇ ਮਹਿਤਪੁਰ ਤੋਂ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਰੱਖਣ ਬਾਰੇ ਜਾਗਰੂਕ ਕੀਤਾ ਤੇ ਸੈਨਟਰੀ ਪੈਡ ਵੀ ਵੰਡੇ। ਡਾ. ਸੁਖਦੀਪ (ਮਾਡਰਨ ਕਲੀਨਿਕ ਨਕੋਦਰ) ਨੇ ਔਰਤਾਂ ਦੇ ਨਿਚਲੇ ਹਿੱਸੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਤੇ ਔਰਤਾਂ ਨੂੰ ਫਰੀ ਸੈਨਟਰੀ ਪੈਡ ਵੰਡੇ।
