ਨਕੋਦਰ ਸਾਂਝ ਕੇਂਦਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਐਸ ਐਸ ਪੀ ਸਾਹਿਬ ਜਲੰਧਰ ਦਿਹਾਤੀ ਸ੍ਰੀ ਅਕੁਰ ਗੁਪਤਾ ਆਈ ਪੀ ਐਸ ਜੀ ਅਤੇ ਸ਼੍ਰੀਮਤੀ ਮਨਜੀਤ ਕੌਰ ਪੀ ਪੀ ਐਸ ਜੀ , ਜਿਲਾ ਕਮਿਊਨਿਟੀ ਪੁਲਸ ਅਫਸਰ ਅਤੇ ਸ਼੍ਰੀ ਮੁਖਤਿਆਰ ਰਾਏ ਪੁਲਿਸ ਕਪਤਾਨ ਸਥਾਨਿਕ,ਡੀ ਐਸ ਪੀ ਸ੍ਰੀ ਕੁਲਵਿੰਦਰ ਸਿੰਘ ਵਿਰਕ ਪੀ ਪੀ ਐਸ ੳਪ ਪੁਲਿਸ ਕਪਤਾਨ ਸਬ ਡਵੀਜ਼ਨ ਨਕੋਦਰ ਜੀ ਦੀ ਸੁਪਰਵਿਜ਼ਨ ਹੇਠ ਜਿਲਾ ਸਾਂਝ ਇੰਚਾਰਜ ਇੰਸਪੈਕਟਰ ਭੁਪਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ 23-03-24 ਨੂੰ ਸਬ ਡਵੀਜ਼ਨ ਸਾਂਝ ਕੇਂਦਰ ਨਕੋਦਰ ਵੱਲੋ ਏ.ਐਸ.ਆਈ.ਨਰਿੰਦਰ ਸਿੰਘ ਸਾਂਝ ਕੇਂਦਰ ਨਕੋਦਰ ਅਤੇ ਕਮੇਟੀ ਮੈਂਬਰ ਰਿਟਾਇਰ ਇੰਸਪੈਕਟਰ ਨਰਿੰਦਰ ਸਿੰਘ ਦੀ ਦੇਖ ਰੇਖ ਵਿੱਚ ਨਕੋਦਰ ਸਾਂਝ ਕੇਂਦਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਅਤੇ ਸਾਂਝ ਕੇਂਦਰ ਵਿਚ ਮਿਲਣ ਵਾਲੀਆਂ ਸਵੇਵਾਂ ਬਾਰੇ ਜਾਣੂ ਕਰਵਾਇਆ ਗਿਆ ਇਹਨਾ ਪਰਿਵਾਰਾਂ ਨੂੰ 112,181,1091 ਹੈਲਪ ਲਾਇਨ ਅਤੇ ਸ਼ਕਤੀ ਐਪ ਬਾਰੇ ਜਾਣੂ ਕਰਵਾਇਆ ਗਿਆ. ਇਸ ਮੌਕੇ ਮਹਿਲਾ ਕਾਂਸਟੇਬਲ ਹਰਪ੍ਰੀਤ ਕੌਰ PHG ਜਗਦੀਸ਼ ਸਿੰਘ ਆਦਿ ਹਾਜ਼ਰ ਸਨ।
