ਨਗਰ ਕੌਂਸਲ ਨੂਰਮਹਿਲ ਦੀ ਬੇ-ਰੁਖੀ ਦਾ ਸ਼ਿਕਾਰ ਸ਼ਹਿਰ ਵਾਸੀ, ਜਗ੍ਹਾ ਜਗ੍ਹਾ ਤੇ ਲੱਗੇ ਕੂੜੇ ਦੇ ਢੇਰ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਲੋਕਾਂ ਵੱਲੋਂ ਆਪਣੇ ਘਰਾਂ ਨੂੰ ਸਾਫ਼ ਸੁਥਰਾ ਰੱਖਣ ਲਈ ਹਰ ਤਰ੍ਹਾਂ ਦੀਆਂ ਕੋਸਿਸ਼ਾਂ ਕੀਤੀਆਂ ਜਾਂਦੀਆਂ ਤਾਂ ਕਿ ਉਹ ਸਿਹਤਮੰਦ ਤੇ ਸਵੱਸਥ ਰਹਿ ਸਕਣ। ਪਰ ਨੂਰਮਹਿਲ ਦੇ ਲੋਕ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਬੇ- ਰੁਖੀ ਦਾ ਸ਼ਿਕਾਰ ਹੋ ਰਹੇ ਹਨ, ਕਿਉਂਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਚਕਾਰ ਅਤੇ ਜਗ੍ਹਾ ਜਗ੍ਹਾ ‘ਤੇ ਲਗਾਏ ਕੂੜੇ ਦੇ ਢੇਰ (ਡੰਪ) ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗਾ ਰਹੇ ਹਨ ਜਿਸ ਦੀ ਸ੍ਰੀ ਗੁਰੂ ਰਵਿਦਾਸ ਚੌਂਕ ਤੋਂ ਸ਼ਹਿਰ ਵਾਸੀਆਂ ਨੇ ਇਕ ਵੀਡੀਉ ਵੀ ਕੁੜੇ ਦੇ ਢੇਰਾਂ ਸਬੰਧੀ ਪਾਈ ਸੀ। ਜਿਸ ਦਾ ਕੋਈ ਅਸਰ ਨਹੀਂ ਹੋਇਆ।ਪਰ ਕੁੜੇ ਦੇ ਢੇਰ ਜਿਓਂ ਦੀ ਤਿਂਓ ਹੀ ਹਨ :-ਕਿਸ ਤਰ੍ਹਾਂ ਨਿਭਾਅ ਰਹੇ ਨਗਰ ਕੌਸਲ ਦੇ ਅਧਿਕਾਰੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਦੀ ਬਜਾਏ ਸੰਘਣੀ ਅਬਾਦੀ ਵਾਲੇ ਏਰੀਏ ‘ਚ ਕੂੜੇ ਦੇ ਢੇਰ ਲਗਾ ਦਿੱਤੇ ਜਾਂਦੇ ਹਨ । ਜਿਸ ਦੀ ਤਾਜ਼ਾ ਮਿਸਾਲ ਸ੍ਰੀ ਗੁਰੂ ਰਵਿਦਾਸ ਚੌਂਕ, ਇਤਿਹਾਸਕ ਸਰਾੑਂ ਦੇ ਸਾਹਮਣੇ ਅਤੇ ਵੱਖ-ਵੱਖ ਗਲੀ ਮੁਹੱਲਿਆਂ ਵਿਚ ਕੂੜੇ ਦੇ ਢੇਰ ਲੱਗਣਾ ਆਮ ਗੱਲ ਹੈ। ਸ੍ਰੀ ਗੁਰੂ ਰਵਿਦਾਸ ਚੌਂਕ, ਅਤੇ ਚੀਮਾਂ ਬਜ਼ਾਰ ਦੇ ਦੁਕਾਨਦਾਰਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਪਾਸੇ ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸ੍ਰੀ ਗੁਰੂ ਰਵਿਦਾਸ ਚੌਂਕ ਚ ਸਵੇਰੇ ਸੈਰ ਕਰਨ ਪਹੁੰਚਦੇ ਹਨ ਤੇ ਦੂਜੇ ਪਾਸੇ ਟੈਲੀਫੋਨ ਵਿਭਾਗ ਦੇ ਦਫ਼ਤਰ ਤੋਂ ਇਲਾਵਾ ਬੱਚਿਆਂ ਦੇ ਸਕੂਲ , ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਸ਼ਹਿਰ ਵਿਚੋਂ ਲੰਘਣ ਵਾਲੇ ਟਰੈਫਿਕ ਨੂੰ ਵਨ ਕਰਨ ਉਪਰੰਤ ਜ਼ਿਆਦਾਤਰ ਵਾਹਨ ਇਸੇ ਸੜਕ ਤੋਂ ਗੁਜ਼ਰਦੇ ਹਨ। ਜਿਥੇ ਫੈਲਾਏ ਗਏ ਕੂੜੇ ਤੋਂ ਬਾਅਦ ਇੱਥੋਂ ਲੰਘਣਾ ਤਾਂ ਦੂਰ ਦੀ ਗੱਲ ਹੈ ਖੜ੍ਹੇ ਹੋਣਾ ਵੀ ਮੁਹਾਲ ਹੋ ਗਿਆ। ਲੋਕਾਂ ਨੇ ਨਗਰ ਕੌਂਸਲ ਅਧਿਕਾਰੀਆਂ ‘ਤੇ ਸਖ਼ਤ ਰੋਸ ਜ਼ਾਹਿਰ ਕੀਤਾ ਕਿਉਂਕਿ ਲੋਕਾਂ ਨੂੰ ਸਫਾਈ ਦੀ ਜਗ੍ਹਾ ‘ਤੇ ਬਿਮਾਰੀਆਂ ਪਰੋਸੀਆਂ ਜਾ ਰਹੀਆਂ ਹਨ। ਸਥਾਨਕ ਸ਼ਹਿਰ ਵਾਸੀਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਹਲਕਾ ਵਿਧਾਇਕ ਤੋਂ ‘ਮੰਗ ਮੈ ਕੀਤੀ ਹੈ ਕਿ ਨਗਰ ਕੌਂਸਲ ਅਧਿਕਾਰੀਆਂ ਨੂੰ ਤੁਰੰਤ ਹੁਕਮ ਕੀਤੇ ਜਾਣ ਤੇ ਸ਼ਹਿਰ ਦੀ ਸੁਜੱਚੇ ਢੰਗ ਨਾਲ ਸਫਾਈ ਕਰਵਾਈ ਜਾਵੇ ਤਾਂ ਜੋ ਸ਼ਹਿਰ ਦੀ ਸੁੰਦਰਤਾਂ ਨੂੰ ਬਰਕਾਰ ਰੱਖਿਆ ਜਾਵੇ।ਕੀ ਕਿਹਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਜਦੋਂ ਸਾਡੇ ਪੱਤਰਕਾਰਾਂ ਨਾਲ ਇਸ ਕੂੜੇ ਦੇ ਢੇਰ ਸਬੰਧੀ ਗੱਲਬਾਤ ਕਰਨ ਲਈ ਈ. ਓ ਕਰਮਇੰਦਰ ਕੁਮਾਰ ਨੂੰ ਫੋਨ ਲਗਾਇਆ ਤਾਂ ਉਹਨਾਂ ਵਾਰ ਵਾਰ ਫੋਨ ਕਰਨ ਤੇ ਫੋਨ ਨਹੀਂ ਚੁੱਕਿਆ, ਇਸ ਤੋ ਬਾਅਦ ਇੰਸਪੈਕਟਰ ਸਿ਼ਵ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਫਾਈ ਕਰਮਚਾਰੀ ਦੀ ਘਾਟ ਕਾਰਨ ਇਸ ਤਰ੍ਹਾਂ ਹੋਇਆ। ਉਨ੍ਹਾਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਵੱਲੋਂ ਇਥੇ ਕੂੜਾ ਸੁੱਟਿਆ ਗਿਆ। ਜਿਸ ਨੂੰ ਚੁੱਕਵਾ ਦਿੱਤਾ ਜਾਵੇਗਾ ।
