ਨਗਰ ਪੰਚਾਇਤ ਸ਼ਾਹਕੋਟ ਅਤੇ ਸਰਕਾਰੀ ਕੰਨਿਆ ਹਾਈ ਸਕੂਲ ਸ਼ਾਹਕੋਟ ਨੇ ਚਲਾਈ ਸਾਂਝੀ ਪਲਾਸਟਿਕ ਕੁਲੈਕਸ਼ਨ ਮੁਹਿੰਮਾਂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸਵੱਛ ਭਾਰਤ ਅਭਿਆਨ ਤਹਿਤ ਦਫ਼ਤਰ ਨਗਰ ਪੰਚਾਇਤ ਸ਼ਾਹਕੋਟ ਵੱਲੋਂ ਕਾਰਜ ਸਾਧਕ ਅਫ਼ਸਰ ਬ੍ਰਿਜ ਮੋਹਨ ਤ੍ਰਿਪਾਠੀ ਦੀ ਅਗਵਾਈ ‘ਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਪਲਾਸਟਿਕ ਕੁਲੈਕਸ਼ਨ ਮੁਹਿੰਮ ਚਲਾਈ ਗਈ ਹੈ, ਜਿਸ ਵਿਚ ਨਗਰ ਪੰਚਾਇਤ ਦੀ ਟੀਮ ਅਤੇ ਸਰਕਾਰੀ ਕੰਨਿਆ ਹਾਈ ਸਕੂਲ ਸ਼ਾਹਕੋਟ (ਲੜਕੀਆ) ਦੀ ਵਿਦਿਆਰਥਣਾ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਇਸ ਸਾਂਝੀ ਮੁਹਿੰਮ ਤਹਿਤ ਪਹਿਲੇ ਦਿਨ ਸਕੂਲ ਦੇ 30 ਤੋਂ ਵੱਧ ਵਿਦਿਆਰਥਣਾ ਨੇ ਭਾਗ ਲੈਂਦਿਆਂ ਆਪੋ-ਆਪਣੇ ਘਰਾਂ ਤੋਂ ਪਲਾਸਟਿਕ ਦਾ ਵੇਸਟ ਮਟੀਰੀਅਲ ਲੈ ਕੇ ਸਕੂਲ ਕੈਂਪਸ ‘ਚ ਇਕੱਠਾ ਕੀਤਾ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਸੀ. ਐਫ਼. ਸੁਰਜੀਤ ਸਿੰਘ ਨੇ ਵਿਦਿਆਰਥਣਾ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਕੇ ਆਪਣੇ ਇਲਾਕੇ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਸੀ. ਐਫ਼. ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵਿਦਿਆਰਥਣਾ 12 ਕਿਲੋ ਪਲਾਸਟਿਕ ਘਰਾਂ ਤੋਂ ਇਕੱਠਾ ਕਰਕੇ ਲਿਆਏ ਅਤੇ ਇਸ ਨੂੰ ਹੁਣ ਪ੍ਰੋਸੈਸਿੰਗ ਲਈ ਐਮ. ਆਰ. ਐਫ਼. ਪੁਆਇਟ ਵਿਖੇ ਭੇਜਿਆ ਗਿਆ ਹੈ। ਇਸ ਮੌਕੇ ਕਾਰਜ ਸਾਧਕ ਅਫ਼ਸਰ ਬ੍ਰਿਜ ਮੋਹਨ ਤ੍ਰਿਪਾਠੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਕੂੜਾ ਰਹਿਤ ਅਤੇ ਸਾਫ਼-ਸੁਥਰਾ ਵਾਤਾਵਰਨ ਬਣਾਉਣਾ ਹੈ। ਇਸ ਮੌਕੇ ਮਨਦੀਪ ਸਿੰਘ ਕੋਟਲੀ, ਸੀਮਾ ਰਾਣੀ, ਸਰਬਜੀਤ ਸਿੰਘ ਸਕੂਲ ਇੰਚਾਰਜ,, ਜਸਕਰਨ ਸਿੰਘ ਜੱਸੀ, ਵਿਨੈ ਸ਼ਰਮਾ, ਰਾਜਵਿੰਦਰ, ਪ੍ਰੀਤੀ ਨਾਹਰ, ਰੰਜਨਾ, ਪਵਨ, ਮੋਟੀਵੇਟਰ ਗੌਰਵ ਕੁਮਾਰ ਆਦਿ ਹਾਜ਼ਰ ਸਨ।
