ਨਗਰ ਪੰਚਾਇਤ ਸ਼ਾਹਕੋਟ ਨੇ ਸਾਂਝੇ ਤੌਰ ‘ਤੇ ਚਲਾਈ ਪਲਾਸਟਿਕ ਕਲੈਕਸ਼ਨ ਮੁਹਿਮ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ)ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਪੰਚਾਇਤ ਸ਼ਾਹਕੋਟ ਵੱਲੋਂ 5 ਫਰਵਰੀ ਤੋਂ 10 ਫਰਵਰੀ ਤੱਕ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਪਲਾਸਟਿਕ ਕਲੈਕਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਅੱਜ ਨਗਰ ਪੰਚਾਇਤ ਸ਼ਾਹਕੋਟ ਦੀ ਟੀਮ ਅਤੇ ਸਰਕਾਰੀ ਕਾਲਜ ਸ਼ਾਹਕੋਟ ਦੇ ਐਨਐਸਐਸ ਵਿੰਗ ਦੀ ਟੀਮ ਨੇ ਸਾਂਝੀ ਮੁਹਿੰਮ ਚਲਾਈ। ਇਸ ਸਾਂਝੀ ਮੁਹਿੰਮ ਵਿੱਚ ਕਾਲਜ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਕਾਲਜ ਕੈਂਪਸ ਵਿੱਚ ਇਕੱਠਾ ਕੀਤਾ ਗਿਆ ਅਤੇ ਉੱਥੇ ਸੋਲਿਡ ਵੇਸਟ ਮੈਨੇਜਮੈਂਟ ਐਕਸਪਰਟ ਸੰਦੀਪ ਕੁਮਾਰ ਨੇ ਪਲਾਸਟਿਕ ਕਲੈਕਸ਼ਨ ਅਭਿਆਨ ਬਾਰੇ ਸਾਰਿਆਂ ਨੂੰ ਜਾਗਰੂਕ ਕਰਦੇ ਹੋਏ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਇਸ ਤੋਂ ਬਾਅਦ ਸਾਰੇ ਬੱਚਿਆਂ ਨੇ ਵੱਖ-ਵੱਖ ਥਾਵਾਂ ਤੇ ਪਏ ਪਲਾਸਟਿਕ ਦੇ ਲਿਫਾਫੇ ਅਤੇ ਪਲਾਸਟਿਕ ਦਾ ਸਮਾਨ ਇਕੱਠਾ ਕੀਤਾ। ਇਸ ਮੌਕੇ ਉਥੋਂ ਲੰਘਣ ਵਾਲੇ ਆਮ ਵਿਖੇ ਲੋਕਾਂ ਨੂੰ ਵੀ ਇਸ ਮੁਹਿੰਮ ਸਬੰਧੀ ਜਾਗਰੂਕ ਕੀਤਾ ਗਿਆ। ਪ੍ਰਿੰਸੀਪਲ ਨੇ ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨ ਅਤੇ ਕਾਲਜ ਕੈਂਪਸ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਰਿਆਂ ਨੇ ਮਿਲ ਕੇ 17 ਕਿਲੋ ਪਲਾਸਟਿਕ ਇਕੱਠਾ ਕੀਤਾ ਅਤੇ ਇਸ ਨੂੰ ਪ੍ਰੋਸੈਸਿੰਗ ਲਈ ਐਮਆਰਐਫ ਪੁਆਇੰਟ ਵਿਖੇ ਇਕੱਠਾ ਪਲਾਸਟਿਕ ਭੇਜਿਆ ਗਿਆ। ਇਸ ਮੌਕੇ ਕਾਰਜ ਸਾਧਕ ਅਫਸਰ ਸ੍ਰੀ ਬਰਿਜ ਮੋਹਨ ਜੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਕੂੜਾ ਰਹਿਤ ਅਤੇ ਸਾਫ਼-ਸੁਥਰਾ ਵਾਤਾਵਰਨ ਬਣਾਉਣਾ ਹੈ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਕਲਰਕ ਸ੍ਰੀ ਮਨਦੀਪ ਸਿੰਘ ਕੋਟਲੀ ਜੀ, ਕਲਰਕ ਸੀਮਾ ਰਾਣੀ, ਸੀ ਐਫ ਸੁਰਜੀਤ ਸਿੰਘ, ਮੋਟੀਵੇਟਰ ਗੋਰਵ ਕੁਮਾਰ ਅਤੇ ਮਨਜਿੰਦਰ ਸਿੰਘ,ਜਸਕਰਨ ਸਿੰਘ ਜੱਸੀ, ਵਿਨੈ ਸ਼ਰਮਾ, ਰਾਜਵਿੰਦਰ ਕੌਰ, ਪ੍ਰੀਤੀ ਨਾਹਰ, ਰੰਜਨਾ,ਪਵਨ ਆਦਿ ਹਾਜਰ ਸਨ।
