ਨਰਸਰੀ ਵਿਭਾਗ ਵਿੱਚ ਫਲੋਰਲ ਐਕਟੀਵਿਟੀ ਦਾ ਪ੍ਰੋਗਰਾਮ

ਸਟੇਟ ਪਬਲਿਕ ਸਕੂਲ ਨਕੋਦਰ ਦੇ ਨਰਸਰੀ ਵਿਭਾਗ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਸਕੂਲ ਪ੍ਰਿੰਸੀਪਲ ਡਾਕਟਰ ਸੋਨੀਆ ਸੱਚਦੇਵਾ ਜੀ ਅਤੇ ਨਰਸਰੀ ਵਿਭਾਗ ਦੇ ਕੋਡੀਨੇਟਰ ਸ਼ ਸ਼੍ਰੀਮਤੀ ਸੀਮਾ ਜੈਨ ਜੀ ਦੀ ਨਿਗਰਾਨੀ ਹੇਠ ਮਨਾਇਆ ਗਿਆ। ਨਰਸਰੀ ਵਿਭਾਗ ਦੇ ਵੇੜੇ ਨੂੰ ਫਲੋਰਲ ਐਕਟੀਵਿਟੀ ਦੁਆਰਾ ਪੀਲੇ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ| ਵਿਦਿਆਰਥੀਆਂ ਦੁਆਰਾ ਪੀਲੇ ਫੁੱਲਾਂ ਦੀ ਰੰਗੋਲੀ ਅਤੇ ਦੀਵੇ ਜਗਾ ਕੇ ਦੇਵੀ ਸਰਸਵਤੀ ਜੀ ਦੀ ਪੂਜਾ ਅਰਚਨਾ ਕੀਤੀ ਗਈ| ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਦੇਵੀ ਸਰਸਵਤੀ ਜੀ ਕੋਲੋ ਚੰਗੀ ਬੁੱਧੀ, ਪੜ੍ਹਾਈ ਦੇ ਲਈ ਵਿਦਿਆਰਥੀਆਂ ਨੇ ਪ੍ਰਾਰਥਨਾ ਕੀਤੀ| ਸਾਰਾ ਮਾਹੌਲ ਖੁਸ਼ੀ ਭਰਿਆ ਸੀ । ਸਾਰੇ ਵਿਦਿਆਰਥੀ ਪੀਲੇ ਰੰਗ ਦੇ ਕੱਪੜਿਆਂ ਵਿੱਚ ਬੜੇ ਮਨ ਭਾਉਂਦੇ ਲੱਗ ਰਹੇ ਸਨ ਅਤੇ ਵਿਦਿਆਰਥੀ ਪੀਲੇ ਰੰਗ ਦੀਆਂ ਆਪਣੇ ਵਾਸਤੇ ਖਾਣ ਦੀਆਂ ਵਸਤਾਂ ਵੀ ਲੈ ਕੇ ਆਏ ਸਨ| ਇਸ ਤਰ੍ਹਾਂ ਵਿਦਿਆਰਥੀਆਂ ਨੇ ਬੜੇ ਹੀ ਆਨੰਦ ਨਾਲ ਇਸ ਬਸੰਤ ਪੰਚਮੀ ਦੇ ਤਿਉਹਾਰ ਦਾ ਮਹੱਤਵ ਸਮਝਿਆ|
