ਨਾਜਰ ਸਿੰਘ ਮਾਨਸ਼ਾਹੀਆ ਨੂੰ ਕੋਆਰਡੀਨੇਟਰ ਬਣਾਏ ਜਾਣ ‘ਤੇ ਲੱਡੂ ਵੰਡੇ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਰਦਾਰ ਨਾਜਰ ਸਿੰਘ ਮਾਨਸਾਹੀਆ ਨੂੰ ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦਾ ਨੈਸ਼ਨਲ ਕੋਆਰਡੀਨੇਟਰ ਬਣਾਏ ਜਾਣ ਤੇ ਲੋਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਮਾਜ ਸੇਵੀ, ਮਿਹਨਤੀ ਅਤੇ ਇਮਾਨਦਾਰ ਸਰਦਾਰ ਨਾਜਰ ਸਿੰਘ ਮਾਨਸਾਹੀਆ ਨੂੰ ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਕੁਆਰਡੀਨੇਟਰ ਨਿਯੁਕਤ ਕਰਨ ਤੇ ਲੋਕਾਂ ਨੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕੀਤਾ ਅਤੇ ਵੱਖ-ਵੱਖ ਪਿੰਡਾਂ ਭਾਈ ਦੇਸਾ ,ਭੈਣੀ ਬਾਘਾ ,ਸਮਾਉ ਅਤੇ ਭੀਖੀ ਦੇ ਲੋਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਲੱਡੂ ਵੰਡਣ ਸਮੇਂ ਰਾਜ ਸਿੰਘ ਕੋਚ ਬਾਸਕਿਟਬਾਲ ਭੈਣੀ ਬਾਘਾ, ਸਰਸਪਿੰਦਰ ਸਿੰਘ ਕਾਲਾ ਜਥੇਦਾਰ, ਗੁਰਵਿੰਦਰ ਸਿੰਘ ਪੀਤੀ ਜਥੇਦਾਰ, ਲਵਪ੍ਰੀਤ , ਬਲਜਿੰਦਰ ਸਿੰਘ, ਹਰਪਾਲ ਸਿੰਘ ਪਾਲੀ ਭਾਈ ਦੇਸਾ, ਗੁਰਮੇਜ ਸਮਾਉ ,ਪ੍ਰਗਟ ਸਿੰਘ ਸਮਾਉ, ਧਨਜੀਤ ਭੀਖੀ, ਵਿਨੋਦ ਸਿੰਗਲਾ, ਸਤਪਾਲ ਮੱਤੀ, ਬਾਸਕਿਟਬਾਲ ਖਿਡਾਰੀ ਅਤੇ ਖਿਡਾਰਨਾਂ ਵੀ ਮੌਜੂਦ ਸਨ।
