ਨਿਊ ਮਾਡਲ ਟਾਊਨ ਅਤੇ ਦਸ਼ਮੇਸ਼ ਕਾਲੋਨੀ ਚ ਇੰਟਰਲੌਕ ਟਾਇਲ ਨਾ ਲੱਗਣ ਕਾਰਨ ਉਥੋਂ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ

ਮਲਸੀਆਂ 31 ਜਨਵਰੀ (ਜੋਤੀ ਰੰਧਾਵਾ/ਮਨਿੰਦਰ ਕੌਰ) ਮਲਸੀਆਂ ਦੇ ਨਿਊ ਮਾਡਲ ਟਾਊਨ, ਦਸ਼ਮੇਸ਼ ਕਲੋਨੀ ਅਤੇ ਪ੍ਰਾਇਮਰੀ ਸਕੂਲ ਲੱਕਸੀਆਂ ਪੱਤੀ ਦੇ ਰਸਤੇ ਚ ਕਾਫੀ ਸਮੇਂ ਤੋਂ ਇੰਟਰਲੌਕ ਟਾਇਲਾਂ ਨਹੀਂ ਲੱਗ ਰਹੀਆਂ, ਜਿਸ ਕਾਰਨ ਉਥੇ ਦੇ ਰਹਿਣ ਵਾਲੇ ਲੋਕਾਂ ਅਤੇ ਉਥੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਸੈਕਟਰੀ ਨੇ ਲਕਸੀਆਂ ਪੱਤੀ ਦੇ ਕਈ ਏਰੀਆਂ ਚ ਇੰਟਰਲੌਕ ਟਾਇਲ ਲਗਾਉਣ ਸਬੰਧੀ ਮਤਾ ਪਾਇਆ ਹੈ, ਪਰ ਉਹ ਦਸ਼ਮੇਸ਼ ਕਾਲੋਨੀ ਅਤੇ ਨਿਊ ਮਾਡਲ ਟਾਊਨ ਦੇ ਏਰੀਆ ਦਾ ਮਤਾ ਪਾਉਣ ਨੂੰ ਤਿਆਰ ਨਹੀਂ, ਜਦੋਂ ਲੋਕ ਉਸ ਕੋਲੋਂ ਪੁੱਛਦੇ ਹਨ ਤਾਂ ਉਹ ਟਾਲ ਮਟੋਲ ਕਰ ਦਿੰਦਾ ਹੈ, ਜਦ ਕਿ ਲਕਸੀਆਂ ਪੱਤੀ ਦੀ ਪੰਚਾਇਤ ਕੋਲ 18 ਲੱਖ ਰੁਪਏ ਪਿਆ ਹੋਇਆ ਹੈ, ਜਦੋਂ ਇਸ ਸਬੰਧੀ ਵਿਭਾਗ ਦੇ ਵੱਡੇ ਅਫਸਰਾਂ ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਹਨ ਕਿ ਤੁਹਾਡਾ ਏਰੀਆ ਸੰਦੀਪ ਕੋਲ ਹੈ ਤੁਸੀਂ ਉਸ ਨਾਲ ਗੱਲ ਕਰੋ।
