ਨੀਮਾ ਨਕੋਦਰ ਵਲੋਂ ਗੁਰਦੇ ਅਤੇ ਜੋੜਾਂ ਦੀਆਂ ਬੀਮਾਰੀਅਆਂ ਸੰਬਧੀ ਮਹੀਨਾਵਾਰ ਮੀਟਿੰਗ ਹੋਈ

ਨੈਸ਼ਨਲ ਇੰਟੈਗਰੇਟਿਡ ਮੈਡੀਕਲ ਐਸੋਸੀਏਸ਼ਨ ਨਕੋਦਰ ਵੱਲੋਂ ਸ਼ੁਕਰਵਾਰ ਰਾਤ ਸਥਾਨਕ ਕਾਂਟੀਨੈਂਟਲ ਹੋਟਲ ਵਿੱਚ ਪਟੇਲ ਹਸਪਤਾਲ ਦੇ ਸਹਿਯੋਗ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਵਿਚ ਨੀਮਾ ਨਕੋਦਰ ਦੇ ਸਕੱਤਰ ਡਾ.ਰਵਿੰਦਰ ਪਾਲ ਸਿੰਘ ਚਾਵਲਾ ਨੇ ਸਾਰੇ ਆਏ ਹੋਏ ਡਾਕਟਰ ਸਾਹਿਬਾਨ ਜੀਓ ਆਇਆ ਨੂੰ ਆਖਿਆ। ਇਸ ਤੋਂ ਬਾਅਦ ਡਾ.ਸੁਖਦੀਪ ਕਲੇਰ ਨੇ ਆਏ ਹੋਏ ਗੁਰਦਿਆਂ ਦੀਆਂ ਬੀਮਾਰੀਅਆਂ ਦੇ ਮਾਹਿਰ ਡਾਕਟਰ ਕਮਲ ਸਚਦੇਵਾ ਅਤੇ ਜੋੜਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਅਤੁਲ ਰਾਏ ਸ਼ਰਮਾ ਨੂੰ ਜੀਓ ਆਇਆ ਆਖਿਆ ਅਤੇ ਸਟੇਜ ਦੀ ਕਾਰਵਾਈ ਅੰਤ ਤੱਕ ਬਾਖੂਬੀ ਨਿਭਾਈ। ਡਾ. ਸਚਦੇਵਾ ਨੇ ਗੁਰਦੇ ਦੀਆਂ ਪਥਰੀਆਂ,ਗਦੂਦਾਂ ਅਤੇ ਕਿਡਨੀ ਟਰਾਂਸਪਲਾਂਟੇਸ਼ਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਇਸ ਦੇ ਕਾਰਨ,ਇਲਾਜ ਅਤੇ ਬਚਾਅ ਬਾਰੇ ਰੌਸ਼ਨੀ ਪਾਈ। ਇਸ ਤੋ ਬਾਅਦ ਡਾ. ਅਤੁਲ ਨੇ ਆਪਣੇ ਖਾਸ ਕੀਤੇ ਵਿਸ਼ੇਸ਼ ਅਪ੍ਰੇਸ਼ਨਾਂ ਬਾਰੇ ਦੱਸਦਿਆਂ ਗੋਡੇ ਬਦਲਣ ਦੀ ਨਵੀਂ ਤਕਨੀਕ ਬਾਰੇ ਦੱਸਿਆ। ਗੋਡੇ ਅਤੇ ਮੋਢੇ ਦੀ ਤਕਲੀਫ਼ਾਂ ਤੋਂ ਬਚਾਅ ਲਈ ਖਾਸ ਕਸਰਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਵਾਲ ਜਵਾਬ ਦਾ ਬਹੁਤ ਵਧੀਆ ਸ਼ੈਸ਼ਨ ਹੋਇਆ । ਅੰਤ ਵਿੱਚ ਨੀਮਾ ਨਕੋਦਰ ਦੇ ਪ੍ਰਧਾਨ ਡਾ.ਅਮਰਜੀਤ ਸਿੰਘ ਚੀਮਾ ਨੇ ਆਏ ਹੋਏ ਡਾਕਟਰ ਸਾਹਿਬਾਨ ਦਾ ਧੰਨਵਾਦ ਕੀਤਾ। ਨੀਮਾ ਨਕੋਦਰ ਵੱਲੋਂ ਸਾਰੇ ਡਾਕਟਰ ਸਾਹਿਬਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਡਾ.ਮਹਾਜਨ, ਡਾ.ਧੀਰਜ, ਡਾ. ਵਿਕਾਸ ਮਹਿਤਾ, ਡਾ. ਗੌਰਵ ਕਲੇਰ, ਡਾ. ਨਵਜੋਤ ਸਿੰਘ ਬਲ ,ਡਾ.ਕਮਲ ਗਡਵਾਲ, ਡਾ.ਗੁਰਪ੍ਰੀਤ ਸਿੰਘ, ਡਾ. ਵੀਨਾ ਗੁੰਬਰ, ਡਾ. ਸੁਨੀਤਾ ਭੱਲਾ, ਡਾ. ਪ੍ਰੀਤੀ ਟੰਡਨ, ਡਾ.ਰੁਪਾਲੀ ਪੁਰੀ ਆਦਿਕ ਹਾਜ਼ਰ ਹੋਏ।
