August 7, 2025
#Punjab

ਨੀਮਾ ਨਕੋਦਰ ਵਲੋਂ ਦਿਲ ਅਤੇ ਔਰਤਾਂ ਦੀਆਂ ਬਿਮਾਰੀਆਂ ਸੰਬਧੀ ਮਹੀਨਾਵਾਰ ਮੀਟਿੰਗ ਹੋਈ

ਨੈਸ਼ਨਲ ਇੰਟੈਗਰੇਟਿਡ ਮੈਡੀਕਲ ਐਸੋਸੀਏਸ਼ਨ ਨਕੋਦਰ ਵੱਲੋਂ ਸ਼ੁਕਰਵਾਰ ਰਾਤ ਸਥਾਨਕ ਕਾਂਟੀਨੈਂਟਲ ਹੋਟਲ ਵਿੱਚ PANACEA ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਵਿਚ ਨੀਮਾ ਨਕੋਦਰ ਦੇ ਸਕੱਤਰ ਡਾ.ਰਵਿੰਦਰ ਪਾਲ ਸਿੰਘ ਚਾਵਲਾ ਨੇ ਸਾਰੇ ਆਏ ਹੋਏ ਡਾਕਟਰ ਸਾਹਿਬਾਨ ਜੀਓ ਆਇਆ ਨੂੰ ਆਖਿਆ। ਇਸ ਤੋਂ ਬਾਅਦ ਡਾ.ਸੁਖਦੀਪ ਕਲੇਰ ਨੇ ਆਏ ਹੋਏ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਅਮਿਤ ਜੈਨ ਅਤੇ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਗਗਨਜੋਤ ਕੌਰ ਨੂੰ ਜੀ ਆਇਆਂ ਨੂੰ ਆਖਿਆ ਅਤੇ ਸਟੇਜ ਦੀ ਕਾਰਵਾਈ ਅੰਤ ਤੱਕ ਬਾਖੂਬੀ ਨਿਭਾਈ। ਡਾ. ਅਮਿਤ ਜੈਨ ਨੇ ਇਸ ਤਨਾਅਪੂਰਨ ਮਾਹੌਲ ਵਿੱਚ ਡਾਕਟਰਾਂ ਨੂੰ ਖੁਦ ਆਪਣੇ ਦਿਲ ਦੀ ਸਿਹਤ ਦਾ ਧਿਆਨ ਰੱਖਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਬਲੱਡ ਪ੍ਰੈਸ਼ਰ, ਕੋਲੈਸਟਰੋਲ,ਤਨਾਅ ਅਤੇ ਸਰੀਰਿਕ ਕਸਰਤ ਕਰਨ ਬਾਰੇ ਵਿਸਥਾਰ ਪੂਰਵਕ ਰੌਸ਼ਨੀ ਪਾਈ। ਇਸ ਤੋ ਬਾਅਦ ਡਾ.ਗਗਨਜੋਤ ਕੌਰ ਨੇ ਨਾਰਮਲ ਡਿਲਿਵਰੀ ਨੂੰ ਮਰੀਜ਼ ਅਤੇ ਡਾਕਟਰ ਦੋਵਾਂ ਵਾਸਤੇ ਫਾਇਦੇਮੰਦ ਦਸਦਿਆਂ ਆਪਣੇ ਖਾਸ ਕੀਤੇ ਵਿਸ਼ੇਸ਼ ਅਪ੍ਰੇਸ਼ਨਾਂ ਦੱਸਿਆ। ਇਸ ਦੇ ਨਾਲ ਗਰਭਵਤੀ ਔਰਤਾਂ ਨੂੰ ਨਾਰਮਲ ਡਿਲਿਵਰੀ ਅਤੇ ਪਾਣੀ ਵਿੱਚ ਹੋਣ ਵਾਲੀ ਡਿਲਿਵਰੀ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਵਾਲ ਜਵਾਬ ਦਾ ਬਹੁਤ ਵਧੀਆ ਸ਼ੈਸ਼ਨ ਹੋਇਆ । ਅੰਤ ਵਿੱਚ ਨੀਮਾ ਨਕੋਦਰ ਦੇ ਪ੍ਰਧਾਨ ਡਾ.ਅਮਰਜੀਤ ਸਿੰਘ ਚੀਮਾ ਨੇ ਆਏ ਹੋਏ ਡਾਕਟਰ ਸਾਹਿਬਾਨ ਦਾ ਧੰਨਵਾਦ ਕੀਤਾ। ਨੀਮਾ ਨਕੋਦਰ ਵੱਲੋਂ ਸਾਰੇ ਡਾਕਟਰ ਸਾਹਿਬਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਡਾ.ਮਹਾਜਨ,ਡਾ.ਮੁਕੇਸ਼ ਸ਼ਰਮਾ,ਡਾ.ਅਸੀਮ ਗੂੰਬਰ ਡਾ.ਪਰਮੋਦ, ਡਾ. ਵਿਕਾਸ ਮਹਿਤਾ, ਡਾ.ਪਰਦੀਪ ਮਹਿਤਾ,ਡਾ.ਗੌਰਵ ਕਲੇਰ, ਡਾ. ਨਵਜੋਤ ਸਿੰਘ ਬਲ ,ਡਾ. ਰਾਜ ਕਮਲ,ਡਾ.ਗੁਰਪ੍ਰੀਤ ਸਿੰਘ,ਡਾ.ਸਾਹਿਲ ਟੰਡਨ, ਨੀਮਾ ਵੂਮੈਨ ਫੋਰਮ ਪੰਜਾਬ ਦੇ ਪ੍ਰਧਾਨ ਡਾ. ਵੀਨਾ ਗੁੰਬਰ,ਡਾ.ਕਵਿਤਾ ਮਹਿਤਾ ,ਡਾ.ਰੁਪਾਲੀ ਪੁਰੀ,ਡਾ.ਸ਼ਵੇਤਾ ਗਾਬਾ ਆਦਿਕ ਹਾਜ਼ਰ ਹੋਏ।

Leave a comment

Your email address will not be published. Required fields are marked *