ਨੂਰਮਹਿਲ ਥਾਣਾ ਬਿਨਾਂ ਮੁਨਸ਼ੀ ਤੋਂ

ਨੂਰਮਹਿਲ (ਜਸਿਵੰਦਰ ਸਿੰਘ ਲਾਂਬਾ) ਐੱਸ.ਐੱਸ. ਪੀ ਜਲੰਧਰ ਦਿਹਾਤੀ ਨੇ ਮਿਤੀ 14 ਮਈ ਨੂੰ ਨੂਰਮਹਿਲ ਥਾਣੇ ਵਿਚ ਤਹਿਨਾਤ ਉਪ ਮੁਨਸ਼ੀ ਗਗਨਦੀਪ ਸਿੰਘ ਦੀ ਬਦਲੀ ਪੁਲਿਸ ਲਾਇਨ ਵਿਚ ਕਰ ਦਿੱਤੀ ਸੀ। ਸੂਤਰਾ ਅਨੁਸਾਰ ਇਹ ਬਦਲੀ ਇਕ ਸ਼ਿਕਾਇਤ ਦੇ ਅਧਾਰ ਤੇ ਕੀਤੀ ਗਈ ਸੀ ਪਰ ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਮੁਖ ਮੁਨਸ਼ੀ ਦੀ ਨਿਯੁੱਕਤੀ ਨਹੀਂ ਕੀਤੀ ਗਈ। ਜਿਸ ਕਾਰਨ ਥਾਣੇ ਦਾ ਕੰਮ ਤੇ ਲੋਕਾਂ ਦਾ ਕੰਮ ਨਹੀਂ ਚਲ ਰਿਹਾ। ਆਮ ਕਹਾਵਤ ਅਨੁਸਾਰ ਮੁਖ ਮੁਨਸ਼ੀ ਨੂੰ ਥਾਣੇ ਦੀ ਮਾਂ ਕਿਹਾ ਜਾਂਦਾ ਹੈ। ਜਲੰਧਰ ਦੇ ਐੱਸ. ਐੱਸ. ਪੀ ਡਾਕਟਰ ਅੰਕੁਰ ਗੁਪਤਾ ਨਾਲ ਇਸ ਸੰਬੰਧੀ ਦੋ ਵਾਰ ਉਨ੍ਹਾਂ ਦੇ ਵਟਸਐਪ ਨੰਬਰ ਤੇ ਗੱਲ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਨੂੰ ਸੁਨੇਹਾ ਵੀ ਭੇਜਿਆ ਗਿਆ ਹੈ ਕਿ ਮੁਨਸ਼ੀ ਦੀ ਨਿਯੁੱਕਤੀ ਤੁਰੰਤ ਕੀਤੀ ਜਾਵੇ।
