ਨੂਰਮਹਿਲ ਪੁਲਿਸ ਵੱਲੋਂ ਲੁੱਟ ਖੋਹ ਕਰਕੇ ਭੱਜਣ ਵਾਲੇ ਦੋ ਲੁਟੇਰੇ ਕਾਬੂ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਦੀ ਪੁਲਿਸ ਨੇ ਲੁੱਟ ਖੋਹ ਕਰਕੇ ਭੱਜੇ ਦੋ ਲੁਟੇਰਿਆਂ ਨੂੰ ਲੁੱਟੇ ਹੋਏ ਸਮਾਨ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਵਰਿੰਦਰ ਪਾਲ ਸਿੰਘ ਉੱਪਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਅਮਰੀਕ ਸਿੰਘ ਬਾਸੀ ਪੁੱਤਰ ਪੑਕਾਸ਼ ਸਿੰਘ ਵਾਸੀ ਪਿੰਡ ਬੁੰਡਾਲਾ ਦਾ ਪਾਸਲਾ -ਰੁੜਕਾ ਕਲਾਂ ਸੜਕ ਤੇ ਜਾਂਦੇ ਸਮੇਂ ਦੋ ਨਾ ਮਾਲੂਮ ਮੋਟਰਸਾਇਕਲ ਸਵਾਰ ਗਰਦਨ ਤੇ ਦਾਤ ਰੱਖ ਕੇ ਪਰਸ ਜਿਸ ਵਿਚ 800 ਕੈਨੇਡੀਅਨ ਡਾਲਰ, ਦੋ ਡਰਾਈਵਿੰਗ ਲਾਈਸੰਸ, ਐਚ. ਡੀ. ਐੱਫ. ਸੀ ਬੈਂਕ ਦਾ ਕਰੈਡਿਟ ਕਾਰਡ, ਦੋ ਏ. ਟੀ. ਐੱਮ ਕਾਰਡ, 5 ਹਜ਼ਾਰ ਭਾਰਤੀ ਕਰੰਸੀ ਅਤੇ ਹੋਰ ਸਮਾਨ ਖੋਹ ਕੇ ਲੈ ਗਏ ਸਨ। ਦਰਜ ਕੀਤੇ ਮੁਕੱਦਮੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ ਅਮਰੀਕ ਲਾਲ ਵੱਲੋਂ ਰੇਡ ਕਰਕੇ ਸੁਰਜੀਤ ਸਿੰਘ ਪੁੱਤਰ ਚਮਨ ਲਾਲ ਵਾਸੀ ਪੱਲੀਆ ਕਲਾਂ, ਥਾਣਾ ਰਾਹੋਂ ਜ਼ਿਲ੍ਹਾ ਨਵਾਂ ਸ਼ਹਿਰ ਅਤੇ ਜਗਦੀਸ਼ ਸਿੰਘ ਉਰਫ਼ ਬਿੱਲਾ ਪੁੱਤਰ ਗੁਰਮੇਲ ਸਿੰਘ ਵਾਸੀ ਸੁਨੰੜ ਕਲਾਂ ਥਾਣਾ ਨੂਰਮਹਿਲ ਨੂੰ ਗਿੑਫਤਾਰ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤਬਾਰ ਦਾ ਵਿਚ ਵਰਤਿਆ ਗਿਆ ਮੋਟਰਸਾਇਕਲ ਮਾਰਕਾ ਸਪਲੈਂਡਰ ਰੰਗ ਕਾਲਾ, ਦਾਤਰ ਖੋਹ ਕੀਤਾ ਹੋਇਆ ਮੋਬਾਈਲ ਫੋਨ, ਬਰਾਮਦ ਕੀਤਾ ਗਿਆ ਹੈ।
