ਨੂਰਮਹਿਲ ਵਿਚ ਅਧੂਰੀ ਪਈ ਸਕੂਲ ਦੀ ਇਮਾਰਤ ਖੰਡਰ ਬਨਣ ਦੇ ਕਿਨਾਰੇ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਵਿਚ ਅਧੂਰੀ ਪਈ ਸਕੂਲ ਦੀ ਇਮਾਰਤ ਖੰਡਰ ਬਨਣ ਦੇ ਕਿਨਾਰੇ ਤੇ ਹੈ। ਇਸ ਅਧੂਰੀ ਇਮਾਰਤ ਨੂੰ ਸਾਰੇ ਪਾਸਿਉਂ ਗੰਦੇ ਪਾਣੀ ਤੇ ਘਾਹ ਬੂਟੀ ਨੇ ਆਪਣੇ ਆਪ ਵਿਚ ਜਕੜ ਲਿਆ ਹੈ। 2016 ਵਿਚ ਇਸ ਸਕੂਲ ਦਾ ਨਿਰਮਾਣ ਸ਼ੁਰੂ ਹੋਇਆ ਸੀ। ਇਸ ਲਈ ਅਕਾਲੀ ਭਾਜਪਾ ਸਰਕਾਰ ਨੇ 1 ਕਰੋੜ 17 ਲੱਖ ਰੁਪਏ ਦੀ ਗੑਾਂਟ ਜਾਰੀ ਕੀਤੀ ਸੀ ਤੇ ਪਹਿਲੀ ਕਿਸ਼ਤ 57 ਲੱਖ ਰੁਪਏ ਜਾਰੀ ਕਰ ਦਿੱਤੀ ਗਈ ਸੀ। ਜਿਸ ਨਾਲ ਇਸ ਸਕੂਲ ਦਾ ਨਿਰਮਾਣ ਸ਼ੁਰੂ ਹੋਇਆ। ਬਦਕਿਸਮਤੀ ਨਾਲ ਉਸ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ। ਪੰਜ ਸਾਲ ਇਸ ਸਰਕਾਰ ਵੇਲੇ ਵੀ ਸਕੂਲ ਦਾ ਕੰਮ ਰੁਕਿਆ ਰਿਹਾ। ਉਸ ਉਪਰੰਤ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ। ਹਰ ਵਿਧਾਨ ਸਭਾ ਵੋਟਾਂ ਵੇਲੇ ਹਰ ਇਕ ਪਾਰਟੀ ਨੇ ਸਕੂਲ ਬਣਾਉਣ ਲਈ ਵੱਡੇ-ਵੱਡੇ ਲਾਰੇ ਲਾਏ। ਪਰ ਸਕੂਲ ਦੀ ਇਮਾਰਤ ਦੁਬਾਰਾ ਸ਼ੁਰੂ ਨਹੀਂ ਹੋ ਸਕੀ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ। ਹਲਕਾ ਨਕੋਦਰ ਤੋਂ ਆਮ ਆਦਮੀ ਦੀ ਵਿਧਾਇਕਾਂ ਬੀਬੀ ਇੰਦਰਜੀਤ ਕੌਰ ਚੁਣੀ ਗਈ। ਇਸ ਅਧੂਰੀ ਇਮਾਰਤ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਲਗਭਗ ਸਾਢੇ 4 ਮਹੀਨੇ ਕਾਮਰੇਡ ਬਾਲ ਕਿੑਸ਼ਨ ਬਾਲੀ ਪੱਤਰਕਾਰ ਨੇ ਧਰਨਾ ਲਾਇਆ। ਜਿਸ ਨਾਲ ਸੰਯੁਕਤ ਮੋਰਚੇ ਤੇ ਪੇਂਡੂ ਮਜ਼ਦੂਰ ਯੂਨੀਅਨ ਆਦਿ ਨੇ ਸਾਥ ਦਿੱਤਾ। ਆਪਣੀ ਪਾਰਟੀ ਦੀ ਬਦਨਾਮੀ ਹੁੰਦੀ ਵੇਖ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਨੇ ਵਿਸ਼ਵਾਸ ਦਿਵਾਇਆ ਸੀ ਕਿ ਮੈਂ ਸਕੂਲ ਦਾ ਨਿਰਮਾਣ ਸ਼ੁਰੂ ਕਰਵਾ ਦੇਵਾਂਗੀ। ਪਰ ਇਹ ਸਭ ਲਾਰੇ ਹੀ ਰਹੇ ਤੇ ਲਾਏ ਹੋਏ ਲਾਰੇ ਹਾਲੇ ਤੱਕ ਖਫਾ ਨਹੀਂ ਹੋਏ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਕੂਲ ਕਦੋਂ ਬਣੇਗਾ ਸਾਨੂੰ ਦੱਸਿਆ ਜਾਵੇ।
