ਨੂਰਮਹਿਲ ਵਿਚ ਘਰੇਲੂ ਸਿਲੰਡਰਾਂ ਦੀ ਕੀਤੀ ਜਾ ਰਹੀ ਹੈ ਦੁਰਵਰਤੋਂ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਸ਼ਹਿਰ ਅੰਦਰ ਲੱਗੀਆਂ ਰੇਹੜੀਆਂ ਉੱਪਰ ਤਹਾਨੂੰ ਘਰੇਲੂ ਸਿਲੰਡਰ ਹੀ ਦੇਖਣ ਨੂੰ ਮਿਲੇਗਾ। ਜਿਸ ਨਾਲ ਕਦੀ ਵੀ ਕੋਈ ਵੀ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਪਰ ਪੑਸ਼ਾਸ਼ਨ ਸ਼ਾਇਦ ਕੋਈ ਵੱਡੇ ਹਾਦਸੇ ਦੀ ਤਾਕ ਵਿਚ ਹੈ। ਨੂਰਮਹਿਲ ਦੇ ਇਤਿਹਾਂਸਕ ਸਰੵਾਂ, ਪੁਰਾਣਾ ਬੱਸ ਅੱਡਾ, ਨਕੋਦਰ ਰੋਡ, ਮੰਡੀ ਰੋਡ ਵਿਚ ਲੱਗੀਆਂ ਰੇਹੜੀਆਂ ਤੇ ਢਾਬਿਆਂ ਵਾਲੇ ਇਹ ਦੁਕਾਨਦਾਰ ਘਰੈਲੂ ਸਿਲੰਡਰ ਹੀ ਵਰਤ ਰਹੇ ਹਨ। ਇਨ੍ਹਾਂ ਦੁਕਾਨਾਂ ਉੱਪਰ ਤਹਾਨੂੰ ਕਦੇ ਵੀ ਕਮਰਸ਼ੀਅਲ ਸਿਲੰਡਰ ਦੇਖਣ ਨੂੰ ਨਹੀਂ ਮਿਲੇਗਾ ਲੱਗਦਾ ਹੈ ਕਿ ਫੂਡ ਸਪਲਾਈ ਵਾਲੇ ਅਧਿਕਾਰੀਆਂ ਕੁੰਭ ਕਰਨੀ ਦੀ ਨੀਂਦ ਸੁੱਤੇ ਪਏ ਹੋਏ ਹਨ। ਕਈ ਸਾਲਾਂ ਤੋਂ ਇਹ ਕੰਮ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਕਦੀ ਵੀ ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਨੂੰ ਪੁੱਛਿਆ ਨਹੀਂ ਕਿ ਉਹ ਘਰੇਲੂ ਸਿਲੰਡਰ ਕਿਉ ਵਰਤ ਰਹੇ ਹਨ ਤੇ ਨਾ ਹੀ ਕਦੀ ਇਨ੍ਹਾਂ ਅਧਿਕਾਰੀਆਂ ਨੇ ਇਨ੍ਹਾਂ ਦੁਕਾਨਾਂ ਦੀ ਜਾਂਚ ਕੀਤੀ ਤਾਂ ਹੀ ਇਨ੍ਹਾਂ ਦੇ ਹੌਸਲੇ ਬੁਲੰਦ ਬਣੇ ਹੋਏ ਹਨ। ਲੋਕਾਂ ਨੇ ਫੂਡ ਸਪਲਾਈ ਦੇ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਜਾਂਚ ਕੀਤੀ ਜਾਵੇ ਤੇ ਜੋ ਜੁਰਮਾਨਾ ਬਣਦਾ ਹੈ ਉਹ ਇਨ੍ਹਾਂ ਨੂੰ ਕੀਤਾ ਜਾਵੇ ਤਾਂ ਜੋ ਇਹ ਲੋਕ ਘਰੈਲੂ ਸਿਲੰਡਰ ਦੀ ਦੁਰਵਰਤੋਂ ਨਾ ਕਰ ਸਕਣ।ਜਦੋਂ ਇਸ ਸੰਬੰਧੀ ਫੂਡ ਸਪਲਾਈ ਦੇ ਇੰਸਪੈਕਟਰ ਮਨਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ 2 ਦਿਨ ਦਿਉ। ਅਸੀਂ ਇਨ੍ਹਾਂ ਰੇਹੜੀਆਂ ਤੇ ਢਾਬਿਆਂ ਵਾਲਿਆਂ ਦੀ ਜਾਂਚ ਕਰਾਂਗੇ।
