ਨੂਰਮਹਿਲ ਵਿਚ ਬੰਦ ਦਾ ਅਸਰ : ਕਿਸਾਨ ਜਥੇਬੰਦੀਆਂ ਨੇ ਲਾਇਆ ਧਰਨਾ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਤੇ ਨੂਰਮਹਿਲ ਵਿਚ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਸਵੇਰ ਤੋਂ ਹੀ ਸ਼ਹਿਰ ਦੀਆਂ ਸਭ ਦੁਕਾਨਾਂ, ਸਕੂਲ ਅਤੇ ਹੋਰ ਅਦਾਰੇ ਬੰਦ ਰਹੇ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪੑਬੰਧ ਕੀਤੇ ਹੋਏ ਸਨ। ਬੰਦ ਦੌਰਾਨ ਮੈਡੀਕਲ ਦੁਕਾਨਾਂ ਤੇ ਹਸਪਤਾਲਾਂ ਨੂੰ ਛੋਟ ਦਿੱਤੀ ਗਈ ਸੀ। ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਕੁਲ ਮਿਲਾ ਕੇ ਸ਼ਾਤੀ ਰਹੀ। ਕਿਸੇ ਪਾਸੇ ਕੋਈ ਅਣਸੁਖਵੀ ਘਟਨਾ ਦੀ ਕੋਈ ਜਾਣਕਾਰੀ ਨਹੀਂ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਨੂਰਮਹਿਲ ਦੇ ਤਲਵਣ ਚੌਕ ਵਿਚ ਕੇਂਦਰ ਸਰਕਾਰ ਖਿਲਾਫ਼ ਧਰਨਾ ਲਾਇਆ ਤੇ ਨਾਅਰੇਬਾਜ਼ੀ ਕੀਤੀ। ਬਜਾਰਾਂ ਵਿਚ ਅੱਜ ਸੁੰਨਮਸਾਨ ਰਹੀ। ਜਦੋਂ ਇਸ ਸੰਬੰਧੀ ਥਾਣਾ ਮੁਖੀ ਵਰਿੰਦਰਪਾਲ ਸਿੰਘ ਉੱਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਸਵੇਰ ਤੋਂ ਹੀ ਸਖਤ ਸੁਰੱਖਿਆ ਦੇ ਪੑਬੰਧ ਕੀਤੇ ਹੋਏ ਸਨ ਤੇ ਸ਼ਹਿਰ ਤੇ ਇਲਾਕੇ ਵਿਚ ਪੂਰੀ ਤਰ੍ਹਾਂ ਸ਼ਾਂਤੀ ਰਹੀ ਤੇ ਕਿਸੇ ਵੀ ਥਾਂ ਤੋਂ ਅਣਸੁਖਵੀ ਘਟਨਾ ਦੀ ਕੋਈ ਵੀ ਸੂਚਨਾ ਨਹੀਂ।
