ਨੂਰਮਹਿਲ ਵਿਚ ਰਾਮ ਭਗਤਾਂ ਦਾ ਉਮੜਿਆ ਸੈਲਾਬ

ਨੂਰਮਹਿਲ 22 ਜਨਵਰੀ ( ਜਸਵਿੰਦਰ ਸਿੰਘ ਲਾਂਬਾ) ਮਰਯਾਦਾ ਪੁਰਸ਼ੋਤਮ ਭਗਵਾਨ ਸ਼ੑੀ ਰਾਮ ਜੀ ਦੇ ਆਗਮਨ ਉੱਤੇ ਅੱਜ ਨੂਰਮਹਿਲ ਸ਼ਹਿਰ ਵਿਚ ਰਾਮ ਭਗਤਾਂ ਦਾ ਸੈਲਾਬ ਉਮੜ ਆਇਆ। ਸ਼ੑੀ ਰਾਮ ਜੀ ਦੇ ਆਗਮਨ ਉੱਤੇ ਨੂਰਮਹਿਲ ਵਿਚ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਮੰਦਰ ਦੇਵੀ ਤਲਾਅ ਤੋਂ ਸ਼ੁਰੂ ਹੋ ਸ਼ਹਿਰ ਦੀ ਪੑਕਰਮਾ ਕਰਦੀ ਹੋਈ ਮੰਦਰ ਬਾਬਾ ਭੂਤਨਾਥ ਵਿਚ ਸਮਾਪਤ ਹੋਈ। ਰਾਮ ਭਗਤਾਂ ਵੱਲੋਂ ਭਗਵਾਨ ਸ਼ੑੀ ਰਾਮ, ਸੀਤਾ ਤੇ ਲਛਮਣ ਦੀ ਫੁੱਲਾ ਸੱਜੀ ਪਾਲਕੀ ਦੀ ਅਗਵਾਈ ਹੇਠ ਕੱਢੀ ਗਈ। ਇਸ ਮੌਕੇ ਸ਼ਹਿਰ ਦਾ ਹਰ ਕੋਨਾ ਪੑਭੂ ਸ਼ੑੀ ਰਾਮ ਦੇ ਜੈਕਾਰਿਆਂ ਦੀ ਗੂੰਜ ਵਿਚ ਰੰਗ ਗਿਆ। ਰਾਮ ਭਗਤਾਂ ਵੱਲੋਂ ਥਾਂ-ਥਾਂ ਤੇ ਲੰਗਰ ਲਗਾਏ ਗਏ ਤੇ ਆਤਿਸ਼ਬਾਜ਼ੀ ਕੀਤੀ ਗਈ। ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਰਾਜ ਕੁਮਾਰ ਮੋਹਨ, ਸੁਰਿੰਦਰ ਸ਼ਰਮਾ, ਚੇਤਨ ਤਿਵਾੜੀ, ਦੀਪਕ ਦੀਪੂ, ਪਵਨ ਕੁਮਾਰ, ਮਨਦੀਪ ਸ਼ਰਮਾ, ਜੰਗ ਬਹਾਦਰ ਕੋਹਲੀ, ਅਵਿਨਾਸ਼ ਪਾਠਕ , ਮੁਕੇਸ਼ ਭਾਰਦਵਾਜ, ਅਨਿਲ ਸ਼ਰਮਾ ਨੇ ਆਖਿਆ ਕਿ ਸਮੁੱਚਾ ਸਨਾਤਨ ਸਮਾਜ ਨੇ ਸਿਆਸੀ ਪੱਖ ਤੋਂ ਉੱਠ ਕੇ ਸਮਾਜ ਨੇ ਭਗਵਾਨ ਸ਼ੑੀ ਰਾਮ ਦੇ ਚਰਨਾਂ ਚ’ ਹਾਜ਼ਰੀ ਭਰੀ ਹੈ ਕਿਉਂਕਿ ਕਈ ਸਾਲਾਂ ਤੋਂ ਸਮੁੱਚੇ ਸਨਾਤਨ ਧਰਮ ਨੂੰ ਰਾਮ ਲੱਲਾ ਦੇ ਅੰਦਰ ਦੇ ਸੁਪਨੇ ਨੂੰ ਹਕੀਕਤ ਵਿਚ ਦੇਖਣ ਦਾ ਸੁਭਾਗ ਪੑਾਪਤ ਹੋਇਆ ਅਤੇ ਭਗਵਾਨ ਰਾਮ ਦੀ ਨਗਰੀ ਚ’ ਪੑਾਣ ਪੑਤਿਸ਼ਤਾ ਸਮਾਗਮ ਨਵੀ ਪੀੜੀ ਦੇ ਲਈ ਯਾਦਗਰੀ ਪਲ ਬਣ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਨੇ ਆਪਣੇ ਘਰਾਂ ਨੂੰ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਇਆ ਹੋਇਆ ਸੀ।
