ਨੂਰਮਹਿਲ ਵਿਚ ਲੁਟੇਰਿਆਂ ਨੇ ਫਿਰ ਲੁੱਟਿਆ ਪੈਟਰੋਲ ਪੰਪ, ਘਟਨਾ ਸੀ. ਸੀ. ਟੀ. ਵੀ ਕੈਮਰੇ ਵਿਚ ਕੈਦ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਸੰਘਣੀ ਅਬਾਦੀ ਤੇ ਨਵੇਂ ਬੱਸ ਅੱਡੇ ਦੇ ਕੋਲ ਸਥਿਤ ਬੀਤੀ ਰਾਤ ਲੁਟੇਰਿਆਂ ਵੱਲੋਂ ਇਕ ਪੈਟਰੋਲ ਪੰਪ ਲੁੱਟਣ ਦਾ ਸਮਾਚਾਰ ਪੑਾਪਤ ਹੋਇਆ ਹੈ। ਪੰਪ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਕਿ ਉਹ ਜੇ. ਕੇ ਸਰਵਿਸ ਸਟੇਸ਼ਨ ਦਾ ਕੰਮ ਕਰਦੇ ਹਨ। ਬੀਤੀ ਰਾਤ 9 ਵਜੇ ਦੇ ਕਰੀਬ ਦੋ ਮੋਟਰਸਾਇਕਲ ਸਵਾਰ ਮੋਨੇ ਵਿਅਕਤੀਆਂ ਨੇ ਪਿਸਟਲ ਦੀ ਨੋਕ ਤੇ ਪੰਪ ਤੇ ਕੰਮ ਕਰਦੇ ਕਰਿੰਦੇ ਕੋਲੋ 6800/- ਰੁਪਏ ਦੀ ਨਗਦੀ ਖੋਹ ਲਈ ਤੇ ਉੱਥੋ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਸੀ. ਸੀ. ਟੀ. ਵੀ ਕੈਮਰੇ ਵਿਚ ਕੈਦ ਹੋ ਗਈ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਲੁਟੇਰਿਆਂ ਨੇ ਦੋ ਪੈਟਰੋਲ ਪੰਪਾਂ ਨੂੰ ਲੁੱਟਿਆ ਤੇ ਇਕ ਔਰਤ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰੇ ਵਾਰਦਾਤਾਂ ਨੂੰ ਅੰਜ਼ਾਮ ਦੇਈ ਜਾ ਰਹੇ ਹਨ। ਇਹ ਲੁਟੇਰੇ ਪੁਲਿਸ ਦੀ ਪਕੜ ਤੋਂ ਬਾਹਰ ਹਨ ਹਾਲੇ ਤੱਕ ਪੁਲਿਸ ਇਨ੍ਹਾਂ ਲੁਟੇਰਿਆਂ ਤੱਕ ਪਹੁੰਚ ਨਹੀਂ ਸਕੀ।
