ਨੂਰਮਹਿਲ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ

ਨੂਰਮਹਿਲ 24 ਫਰਵਰੀ (ਜਸਵਿੰਦਰ ਸਿੰਘ ਲਾਂਬਾ) ਸ਼ੑੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੑਕਾਸ਼ ਪੂਰਬ ਸੰਬੰਧੀ ਨੂਰਮਹਿਲ ਵਿਚ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤ ਨੇ ਆਪਣੀ ਹਾਜ਼ਰੀ ਲਗਵਾਈ। ਨਗਰ ਕੀਰਤਨ ਦੀ ਅਗਵਾਈ ਸ਼ੑੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੀਤੀ ਗਈ। ਨਗਰ ਕੀਰਤਨ ਮੁਹੱਲਾ ਖਟੀਕਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰੂਦੁਆਰਾ ਸਾਹਿਬ ਪਹੁੰਚਿਆ। ਨਗਰ ਕੀਰਤਨ ਮੌਕੇ ਰਾਗੀ ਜਥੇ ਅਤੇ ਸੰਗਤਾ ਵੱਲੋਂ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਹਰ ਜਸ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਵਿਚ ਹਾਜ਼ਰੀ ਲਗਵਾਈ ਅਤੇ ਗੁਰੂ ਜੀ ਤੋਂ ਆਸ਼ੀਰਵਾਦ ਪੑਾਪਤ ਕੀਤਾ। ਉਨ੍ਹਾਂ ਨੇ ਇਸ ਮੌਕੇ ਵਧਾਈ ਵੀ ਦਿੱਤੀ। ਨਗਰ ਕੀਰਤਨ ਵਿਚ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਆਪਣੀ ਹਾਜ਼ਰੀ ਭਰੀ। ਜਿਸ ਵਿਚ ਚੇਅਰਮੈਨ ਰਾਕੇਸ਼ ਕਲੇਰ, ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ, ਸੋਨੂੰ ਠੇਕੇਦਾਰ, ਕਾਂਗਰਸੀ ਆਗੂ ਡਾ. ਨਵਜੋਤ ਸਿੰਘ ਦਾਹੀਆ, ਬੀਬੀ ਹਰਦੀਪ ਕੌਰ ਜੋਹਲ ਪੑਧਾਨ ਨਗਰ ਕੌਂਸਲ, ਜਸਵੀਰ ਸਹਿਜਲ, ਅਸ਼ੋਕ ਸੰਧੂ ਨੰਬਰਦਾਰ, ਬਸਪਾ ਆਗੂ ਜਗਦੀਸ਼ ਸ਼ੇਰਪੁਰੀ, ਕੌਂਸਲਰ ਦੀਪਕ ਕੁਮਾਰ ਦੀਪੂ, ਕੌਸ਼ਲਰ ਜੰਗ ਬਹਾਦਰ ਕੋਹਲੀ, ਕੌਂਸਲਰ ਅਨਿਲ ਮੋਹਨ, ਕੌਂਸਲਰ ਨੰਦ ਕਿਸ਼ੋਰ ਗਿੱਲ, ਕੌਂਸਲਰ ਬਲਵੀਰ ਚੰਦ, ਮੁਕੇਸ਼ ਭਰਦਵਾਜ ਬੀ. ਜੇ. ਪੀ ਆਗੂ, ਡਾ ਦਵਿੰਦਰਪਾਲ ਚਾਹਲ, ਸਾਬਕਾ ਕੌਂਸਲਰ ਗੌਤਮ ਸ਼ਰਮਾ, ਨੰਬਰਦਾਰ ਦਿਨੇਸ਼ ਕੁਮਾਰ, ਗੁਰਨਾਮ ਸਿੰਘ ਨਾਗਰਾ, ਚਰਨ ਸਿੰਘ ਰਾਜੋਵਾਲ, ਦੀਪਾ ਥੰਮਣਵਾਲ, ਅਤੇ ਭਾਰਤੀ ਗਿਣਤੀ ਵਿਚ ਸੰਗਤਾਂ ਨ੍ ਨਗਰ ਕੀਰਤਨ ਵਿਚ ਸ਼ਿਰਕਤ ਕੀਤੀ। ਸ਼ੑੀ ਗੁਰੂ ਰਵਿਦਾਸ ਨਗਰ ਕੀਰਤਨ ਪੑਬੰਧਕ ਕਮੇਟੀ ਵੱਲੋਂ ਆਏ ਹੋਏ ਪਤਵੰਤਿਆਂ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ।
