ਨੂਰਮਹਿਲ ਵਿਚ 32ਵਾਂ ਸਾਲਾਨਾ ਜੋੜ ਮੇਲਾ 13 ਤੋਂ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਸਬਜ਼ੀ ਮੰਡੀ ਵਿਚ ਸਥਿਤ ਬਾਬਾ ਖਵਾਜਾ ਵਲੀ ਦੇ ਅਸਥਾਨ ਤੇ 32ਵਾਂ ਸਲਾਨਾ ਜੋੜ ਮੇਲਾ 13 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਭੁਪਿੰਦਰ ਸਿੰਘ ਚੇਅਰਮੈਨ, ਪੑਧਾਨ ਧਰਮਿੰਦਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 13 ਮਾਰਚ ਤੋਂ 15 ਮਾਰਚ ਤੱਕ ਚਲਣ ਵਾਲੇ ਮੇਲੇ ਵਿਚ ਪਹਿਲੇ ਦਿਨ ਸਵੇਰੇ ਹਵਨ, ਝੰਡੇ ਦੀ ਰਸਮ ਉਪਰੰਤ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ ਜਾਵੇਗਾ। ਸ਼ਾਮ 4 ਵਜੇ ਚਿਰਾਗ ਰੌਸ਼ਨ ਕੀਤੇ ਜਾਣਗੇ। 6 ਵਜੇ ਸ਼ਾਮ ਮਹਿੰਦੀ ਦੀ ਰਸਮ ਹੋਵੇਗੀ। 14 ਮਾਰਚ ਨੂੰ 1 ਵਜੇ ਸਤਲੁਜ ਦਰਿਆ ਤੇ ਜਾ ਕੇ ਬੇੜਾ ਤਾਰਿਆਂ ਜਾਵੇਗਾ। 15 ਮਾਰਚ ਦਿਨ ਸ਼ੁੱਕਰਵਾਰ ਨੂੰ ਲੰਗਰ ਅਤੁੱਟ ਵਰਤਾਇਆ ਜਾਵੇਗਾ।
