ਨੂਰਮਹਿਲ ਸਹਿਰ ਵਿਚ ਪੁਲਿਸ ਪ੍ਰਸ਼ਾਸਨ ਵੱਲੋ ਸੁਰੱਖਿਆ ਦੇ ਪ੍ਰਬੰਧ ਕੀਤੇ ਸਖ਼ਤ

ਨੂਰਮਹਿਲ 25 ਜਨਵਰੀ (ਜਸਵਿੰਦਰ ਸਿੰਘ ਲਾਂਬਾ, ਤੀਰਥ ਚੀਮਾ) ਨੂਰਮਹਿਲ ਵਿਚ 26 ਜਨਵਰੀ ਦੇ ਮੱਦੇਨਜਰ ਪੁਲਸ ਪ੍ਰਸ਼ਾਸਨ ਵਲੋ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਇੰਸਪੈਕਟਰ ਵਰਿੰਦਰ ਪਾਲ ਸਿੰਘ ਉਪਲ ਨੇ ਕੀਤੀ।ਇਸ ਮੋਕੇ ਥਾਣਾ ਮੁਖੀ ਨੇ ਕਿਹਾ ਕਿ ਗਣਤੰਤਰ ਦਿਵਸ ਮੋਕੇ ਲੋਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਤਾ ਜੋ ਮਾੜੇ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ। ਉਨਾ ਕਿਹਾ ਕਿ ਸਹਿਰ ਵਿਚ ਆਉਣ ਵਾਲੀਆ ਗੱਡੀਆ ਦੀ ਚੈਕਿੰਗ ਕੀਤੀ ਜਾ ਰਹੀ ਹੈ।
