ਨੈਤਿਕ ਨੇ ਦਸਵੀ ਦੀ ਸੀ.ਬੀ.ਐਸ.ਈ ਬੋਰਡ ਦੀ ਪ੍ਰੀਖਿਆਂ ’ਚੋਂ 92.2 ਫੀਸ਼ਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ

ਭਵਾਨੀਗੜ੍ਹ (ਵਿਜੈ ਗਰਗ) ਸੀ.ਬੀ.ਐਸ.ਈ ਬੋਰਡ ਵੱਲੋਂ ਜਾਰੀ ਕੀਤੇ ਦਸਵੀ ਦੇ ਨਤੀਜ਼ੇ ’ਚ ਸਥਾਨਕ ਸ਼ਹਿਰ ਦੇ ਪੱਤਰਕਾਰ ਤਰਸੇਮ ਕਾਂਸਲ ਤੇ ਕਮਲ ਕਾਂਸਲ ਦੇ ਹੋਣਹਾਰ ਪੁੱਤਰ ਨੈਤਿਕ ਨੇ 92.2 ਫੀਸ਼ਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਵਿਦਿਆਰਥੀ ਨੈਤਿਕ ਨੇ ਦੱਸਿਆ ਕਿ ਉਹ ਇਕ ਚੰਗਾ ਡਾਕਟਰ ਬਣਨਾ ਚਹੁੰਦਾ ਹੈ ਇਸ ਲਈ ਉਸ ਵੱਲੋਂ 10+1 ਦੇ ਮੈਡੀਕਲ ਵਿਸ਼ੇ ’ਚ ਦਾਖਲਾ ਲਿਆ ਗਿਆ ਹੈ ਤੇ ਨਾਲ ਹੀ ਨੀਟ ਦੀ ਤਿਆਰੀ ਲਈ ਪਟਿਆਲਾ ਤੋਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਆਪਣੀ ਕਾਮਯਾਬੀ ਦੀ ਸਿਹਰਾ ਆਪਣੇ ਸਕੂਲ ਹੈਰੀਟੇਜ਼ ਪਬਲਿਕ ਸਕੂਲ ਦੇ ਅਧਿਆਪਕਾਂ ਤੇ ਆਪਣੇ ਮਾਤਾ ਪਿਤਾ ਨੂੰ ਦਿੰਦਿਆਂ ਕਿਹਾ ਕਿ ਸਕੂਲ ’ਚ ਅਧਿਆਪਕਾਂ ਵੱਲੋਂ ਜਿਥੇ ਉਸ ਨੂੰ ਪੜਾਈ ’ਚ ਪੂਰਾ ਸ਼ਹਿਯੋਗ ਦਿੱਤਾ ਗਿਆ ਉਥੇ ਉਸ ਦੇ ਮਾਪਿਆਂ ਵੱਲੋਂ ਉਸ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕਾਰਨ ਕਾਰਨ ਉਸ ਵੱਲੋਂ ਇਸ ਪ੍ਰੀਖਿਆਂ ’ਚੋਂ ਚੰਗੇ ਅੰਕ ਪ੍ਰਾਪਤ ਕੀਤੇ ਹਨ। ਨੈਤਿਕ ਦੇ ਮਾਪਿਆਂ ਨੇ ਕਿਹਾ ਕਿ ਮੁਕਾਬਲੇਬਾਜ਼ੀ ਦੇ ਯੁੱਗ ’ਚ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਆਪਣੇ ਕਾਰੋਬਾਰ ਤੇ ਹੋਰ ਕੰਮਾਂ ਦੇ ਨਾਲ ਨਾਲ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਨਾਲ ਬੱਚੇ ਕਾਮਯਾਬੀ ਦੀ ਰਾਹ ਅਖਤਿਆਰ ਕਰਦੇ ਹਨ।
ਫੋਟੋ ਕੈਪਸ਼ਨ: ਨੈਤਿਕ ਆਪਣੇ ਮਾਤਾ ਪਿਤਾ ਨਾਲ।
