ਨੈਸ਼ਨਲ ਵੁਸ਼ੂ ਚੈਂਪੀਅਨਸਿ਼ਪ ਜੇਤੂ ਖਿਡਾਰਣ ਕੋਮਲਪ੍ਰੀਤ ਦਾ ਸ਼ਾਹਕੋਟ ਪਹੁੰਚਣ ਤੇ ਭਰਵਾਂ ਸਵਾਗਤ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਬੀਤੇ ਦਿਨੀ ਰਾਂਚੀ ਵਿਖੇ ਹੋਈ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸਿ਼ਪ ਵਿੱਚ ਪੰਜਾਬ ਵੱਲੋਂ ਸ਼ਾਹਕੋਟ ਦੀ ਰਹਿਣ ਵਾਲੀ ਖਿਡਾਰਣ ਕੋਮਲਪ੍ਰੀਤ ਕੌਰ ਨੇ ਗੌਰਵ ਕਰਾਟੇ ਕਲੱਬ ਸ਼ਾਹਕੋਟ ਦੇ ਕੋਚ ਗੌਰਵ ਸ਼ਰਮਾਂ ਦੀ ਅਗਵਾਈ ‘ਚ ਭਾਗ ਲਿਆ ਅਤੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਬਰਾਊਜ਼ ਮੈਡਲ ਜਿੱਤ ਕੇ ਸ਼ਾਹਕੋਟ ਹੀ ਨਹੀਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਖਿਡਾਰਣ ਕੋਮਲਪ੍ਰੀਤ ਕੌਰ ਦਾ ਅੱਜ ਸ਼ਾਹਕੋਟ ਪਹੁੰਚਣ ਤੇ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਇਚਾਰਜ਼ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੀ ਅਗਵਾਈ ‘ਚ ‘ਆਪ’ ਆਗੂਆਂ, ਵਰਕਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਢੋਲ-ਢਮੱਕੇ ਨਾਲ ਮਲਸੀਆਂ ਰੋਡ ਪੁਲਿਸ ਸਟੇਸ਼ਨ ਦੇ ਸਾਹਮਣੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ਼ ਪਿੰਦਰ ਪੰਡੋਰੀ ਨੇ ਖਿਡਾਰਣ ਕੋਮਲਪ੍ਰੀਤ ਕੌਰ ਦਾ ਜਿਥੇ ਵਿਸ਼ੇਸ਼ ਸਨਮਾਨ ਕੀਤਾ, ਉਥੇ ਹੀ ਖਿਡਾਰਣ ਕੋਮਲਪ੍ਰੀਤ ਕੌਰ ਅਤੇ ਕੋਚ ਗੌਰਵ ਸ਼ਰਮਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹਲਕਾ ਇੰਚਾਰਜ਼ ਪਿੰਦਰ ਪੰਡੋਰੀ ਨੇ ਕਿਹਾ ਕਿ ਕੋਮਲਪ੍ਰੀਤ ਕੌਰ ਪੂਰੇ ਭਾਰਤ ਦੇਸ਼ ਦੀ ਪਹਿਲੀ ਅੰਗਹੀਣ ਲੜਕੀ ਹੈ, ਜੋ ਇਸ ਖ਼ਤਰਨਾਕ ਗੇਮ ਵਿੱਚੋਂ ਅੰਗਹੀਣ ਹੁੰਦੇ ਹੋਏ ਵੀ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆ ਨੂੰ ਕੋਮਲਪ੍ਰੀਤ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਉਹ ਹੋਰ ਅੱਗੇ ਵਧ ਸਕੇ ਅਤੇ ਏਸ਼ੀਅਨ ਕਾਮਨ ਵੈਲਥ ਖੇਡ ਵਿੱਚੋਂ ਵੀ ਮੈਡਲ ਜਿੱਤ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਢੰਡੋਵਾਲ ਮੀਡੀਆਂ ਇੰਚਾਰਜ਼ ‘ਆਪ’, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ., ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ, ਮੰਗਾ ਮੱਟੂ, ਆਸ਼ੀਸ਼ ਅਗਰਵਾਲ, ਬਲਜਿੰਦਰ ਸਿੰਘ ਖਿੰਡਾ ਸੀਨੀਅਰ ਆਗੂ, ਰਮੇਸ਼ ਹੰਸ ਸੀਨੀਅਰ ਆਗੂ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਬਾਬਾ ਗੱਜਣ ਸਿੰਘ ਜਿਲ੍ਹਾਂ ਵਾਈਸ ਪ੍ਰਧਾਨ, ਮਨਦੀਪ ਸਿੰਘ ਝੀਤਾ ਆਗੂ, ਕਪਿਲ ਚੋਪੜਾ, ਪਰਮਜੀਤ ਸਿੰਘ ਪੰਮਾ, ਸੁੱਚਾ ਗਿੱਲ ਟਕਸਾਲੀ ਆਗੂ, ਡਾ. ਗੁਰਪ੍ਰੀਤ ਸਿੰਘ ਪ੍ਰਿੰਸ ਰੂਰਲ ਮੈਡੀਕਲ ਅਫ਼ਸਰ, ਮੋਨੂੰ ਪੁਰੀ, ਰਿੰਕੂ ਮੱਟੂ, ਰਮੇਸ਼ ਗੋਸਾਈ ਆਦਿ ਹਾਜ਼ਰ ਸਨ।
