ਨੈਸ਼ਨਲ ਹਾਈਵੇ ਅਥੋਰਿਟੀ ਆਫ ਇੰਡੀਆ ਤੇ ਨਗਰ ਨਿਗਮ ਕਮਿਸ਼ਨਰ ਨੂੰ ਸਟ੍ਰੀਟ ਲਾਈਟਾਂ ਅਤੇ ਹਾਈਵੇ ਰੋਡ ਰਿਪੇਅਰਿੰਗ ਕਰਨ ਸਬੰਧੀ ਲਿਖੀ ਚਿੱਠੀ

ਜਲਧਰ,( ) -ਲੰਬਾ ਪਿੰਡ ਜਲੰਧਰ ਫਲਾਈ ਓਵਰ ਸਰਵਿਸ ਲਾਈਨ ਵਿਖੇ ਛੇ ਤੋਂ ਵੱਧ ਸੀਵਰੇਜਾਂ ਦੇ ਆਲੇ ਦੁਆਲੇ ਦੀ ਸੜਕ ਟੁੱਟੀ ਹੈ ਜੋ ਕਿ ਦਿਨ ਪ੍ਰਤੀ ਦਿਨ ਭਿਆਨਕ ਤੇ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਇਸ ਟੁੱਟੀ ਹੋਈ ਰੋੜ ਕਾਰਨ ਕਈ ਵਾਰ ਹਾਦਸੇ ਦੋਰਾਨ ਅਤੇ ਲੋਕ ਜ਼ਖਮੀ ਵੀ ਹੋ ਚੁੱਕੇ ਹਨ ਜਿਸ ਸਬੰਧੀ ਹਮ ਸਫਰ ਯੂਥ ਕਲੱਬ ਪ੍ਰਧਾਨ ਰੋਹਿਤ ਭਾਟੀਆ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਕੜਕੀ ਠੰਡ ਤੇ ਵੱਧ ਰਹੀ ਧੁੰਦ ਕਾਰਨ ਅਤੇ ਸਟਰੀਟ ਲਾਈਟਾ ਬੰਦ ਹੋਣ ਦੌਰਾਨ ਵਾਹਨ ਚਾਲਕਾਂ ਨਾਲ ਭਿਆਨਕ ਹਾਦਸੇ ਵਾਪਰ ਰਹੇ ਹਨ ਜਿਸ ਦੌਰਾਨ ਕਈ ਯਾਤਾਯਾਤ ਵਾਹਨਾਂ ਦਾ ਜਾਨ ਮਾਲ ਦਾ ਨੁਕਸਾਨ ਵੀ ਹੋ ਚੁੱਕਿਆ ਹੈ ਜਿਸ ਨੂੰ ਮੱਦੇ ਨਜ਼ਰ ਰੱਖਦੇ ਹੋਇਆਂ ਹਮਸਫਰ ਯੂਥ ਕਲੱਬ ਵਲੋਂ ਇਕ ਜਿੰਮੇਵਾਰ ਨਾਗਰਿਕ ਦੀ ਜਿੰਮੇਵਾਰੀ ਨਿਭਾਉਂਦਿਆਂ ਨਗਰ ਨਿਗਮ ਕਮਿਸ਼ਨਰ ਜਲੰਧਰ ਅਤੇ ਨੈਸ਼ਨਲ ਹਾਈਵੇ ਆਫ ਇੰਡੀਆ ਨੂੰ ਹਾਈ ਵੇਅ ਰੋਡ ਦੀ ਰਿਪੇਨਿੰਗ ਅਤੇ ਫਲਾਈ ਓਵਰ ਦੀਆਂ ਬੰਦ ਸਟਰੀਟ ਲਾਈਟਾਂ ਦੀ ਰਿਪੇਰਿੰਗ ਕਰਨ ਸੰਬੰਧਿਤ ਉਚੇਚੇ ਤੌਰ ਤੇ ਮੰਗ ਪੱਤਰ ਲਿਖਿਆ ਪੂਨਮ ਭਾਟੀਆ ਹਮ ਸਫਰ ਯੂਥ ਕਲੱਬ ਡਾਇਰੈਕਟਰ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਸਿਸਟਮ ਦੀਆਂ ਅਜਿਹੀਆਂ ਲਾਪਰਵਾਹੀਆਂ ਗੈਰ ਜਿੰਮੇਵਾਰੀਆਂ ਕਾਰਨ ਅਨੇਕਾਂ ਨਾਗਰਿਕ ਹਾਦਸੇ ਦੌਰਾਨ ਆਪਣੀ ਜਾਨ ਗਵਾਹ ਬੈਠੇ ਹਨ ਇਸ ਲਈ ਕਲੱਬ ਵੱਲੋਂ ਜੀਟੀ ਰੋਡ ਦੀ ਰਿਪੇਰਿੰਗ ਹਾਈਵੇ ਰੋਡ ਦੀ ਰਿਪੇਰਿੰਗ ਸਟਰੀਟ ਲਾਈਟਾਂ ਦੀ ਰਿਪੇਅਰਿੰਗ ਬਾਰੇ ਨੈਸ਼ਨਲ ਹਾਈਵੇ ਅਥੋਰਿਟੀ ਆਫ ਇੰਡੀਆ ਅਤੇ ਨਗਰ ਨਿਗਮ ਕਮਿਸ਼ਨਰ ਸਾਹਿਬ ਜੀ ਨੂੰ ਉਪਰੋਕਤ ਦੱਸੇ ਵਿਸ਼ੇ ਉੱਤੇ ਚਾਨਣਾ ਪਾਇਆ ਗਿਆ ਅਤੇ ਜਲਦ ਤੋਂ ਜਲਦ ਹਮਸਫ਼ਰ ਯੂਥ ਕਲੱਬ ਅਧੀਨ ਰੋਡ ਅਤੇ ਸਟ੍ਰੀਟ ਲਾਈਟਾ ਦੀ ਮੁਰੰਮਤ ਕਰ ਠੀਕ ਕਰਨ ਦੀ ਲਈ ਮੰਗ ਪੱਤਰ ਮੇਲ ਰਾਹੀਂ ਭੇਜਿਆ ਗਿਆ।
