ਨੌਜਵਾਨਾਂ ਨੇ ਐਸ.ਐਚ.ਓ. ਯਾਦਵਿੰਦਰ ਸਿੰਘ ਦਾ ਜਨਮ ਦਿਨ ਮਨਾਇਆ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਦਾ ਜਨਮ ਦਿਨ ਨੌਜਵਾਨਾਂ ਵੱਲੋਂ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਦ ਐਸ.ਐਚ.ਓ. ਯਾਦਵਿੰਦਰ ਸਿੰਘ ਦੇਰ ਸ਼ਾਮ ਨਾਕਾਬੰਦੀ ਤੇ ਮੌਜੂਦ ਸਨ ਤਾਂ ਬਬਲੂ ਰਿਹਾਨ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਨੌਜਵਾਨ ਕੇਕ ਲੈ ਕੇ ਨਾਕੇ ਤੇ ਪਹੁੰਚੇ। ਇਸ ਮੌਕੇ ਨੌਜਵਾਨਾਂ ਨੇ ਐਸ.ਐਚ.ਓ. ਯਾਦਵਿੰਦਰ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਐਸ.ਐਚ.ਓ. ਯਾਦਵਿੰਦਰ ਸਿੰਘ ਨੇ ਕੇਕ ਕੱਟਿਆ ਤੇ ਨੌਜਵਾਨਾਂ ਨੇ ਉਨ੍ਹਾਂ ਦਾ ਮੁੰਹ ਮਿੱਠਾ ਕਰਵਾਇਆ। ਉਨ੍ਹਾਂ ਨੌਜਵਾਨਾਂ ਦਾ ਜਨਮ ਦਿਨ ਨੂੰ ਯਾਦਗਾਰ ਬਣਾਉਣ ਤੇ ਧੰਨਵਾਦ ਕੀਤਾ। ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਐਸ.ਐਚ.ਓ. ਯਾਦਵਿੰਦਰ ਸਿੰਘ ਬਹੁਤ ਹੀ ਨੇਕ ਅਤੇ ਸਾਫ਼ ਅਕਸ ਵਾਲੇ ਅਧਿਕਾਰੀਆਂ ਹਨ, ਜਿਸ ਕਾਰਨ ਉਹ ਸਾਰਿਆ ਦੇ ਹਰਮਨ ਪਿਆਰੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਐਸ.ਆਈ. ਮਨਦੀਪ ਸਿੰਘ ਜੋਸਨ, ਏ.ਐਸ.ਆਈ. ਪਰਮਿੰਦਰ ਸਿੰਘ ਭੱਟੀ, ਏ.ਐਸ.ਆਈ. ਪੂਰਨ ਸਿੰਘ, ਜਗਦੀਪ ਸਿੰਘ, ਸੁਖਦੇਵ ਸਿੰਘ, ਬਬਲੂ ਰਿਹਾਨ, ਇੰਦਰਜੀਤ, ਸਾਹਿਲ ਪੁਰੀ, ਅਰਸ਼, ਯਾਹਮਾ ਆਦਿ ਮੌਜੂਦ ਸਨ
