September 27, 2025
#Punjab

ਨੌਜਵਾਨ ਸੇਵਾ ਕਲੱਬ ਮਾਨਸਾ ਵੱਲੋਂ ਲੋੜਵੰਦ ਲੜਕੀਆ ਦੇ ਸਮੂਹਿਕ ਵਿਆਹ 25 ਫ਼ਰਵਰੀ ਨੂੰ – ਪ੍ਰਬੰਧਕ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਸੇਵਾ ਕਲੱਬ ਵੱਲੋਂ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ 25 ਫਰਵਰੀ ਨੂੰ ਪਿੰਡ ਜਵਾਹਰਕੇ ਤੋਂ ਇੱਕ ਕਿਲੋਮੀਟਰ ਨਜ਼ਦੀਕ ਮਾਸਟਰ ਦੇ ਭੱਠੇ ਕੋਲ ਖੇਤ ਦੇ ਵਿੱਚ ਕਰਵਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣਵੇਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਚੇਅਰਮੈਨ ਮੇਜਰ ਸਿੰਘ ਐਸੋ ਪ੍ਰਧਾਨ ਗੁਰਲਾਲ ਭਾਊ ਯੂ ਐਸ ਏ, ਸਰਪ੍ਰਸਤ ਬਾਬਾ ਰਾਜੂ ਜਟਾਣੇ ਵਾਲਾ,ਬਾਬਾ ਹਰਪ੍ਰੀਤ ਸ਼ਰਮਾ ਨੰਗਲ ਵਾਲੇ ਅਤੇ ਸਾਬਕਾ ਪ੍ਰਧਾਨ ਰਣਧੀਰ ਸਿੰਘ ਧੀਰਾ ਨੇ ਦੱਸਿਆ ਕਿ ਧੀਆਂ ਨੂੰ ਅਸ਼ੀਰਵਾਦ ਦੇਣ ਲਈ ਬਾਬਾ ਸੁਰਿੰਦਰ ਸਾਈ ਬਾਕਰਪੁਰ ਮੋਹਾਲੀ ਵਾਲੇ ਤੋਂ ਇਲਾਵਾ ਮਹਿਲਾ ਕਮਿਸ਼ਨ ਪੰਜਾਬ ਮੈਡਮ ਮਨੀਸ਼ ਗੁਲਾਟੀ ਵਿਖੇ ਤੌਰ ਤੇ ਸਮੂਹਿਕ ਵਿਆਹ ਵਿੱਚ ਲੜਕੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਹਨ।ਉਹਨਾਂ ਸਮੂਹ ਸ਼ਹਿਰ ਨਿਵਾਸੀਆਂ ਅਤੇ ਪਿੰਡ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਿਆਹ ਸਮਾਰੋਹ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋ ਕੇ ਵਿਆਹ ਵਾਲੀਆਂ ਧੀਆਂ ਨੂੰ ਆਸ਼ੀਰਵਾਦ ਦੇਣ ਲਈ ਵੱਧ ਤੋਂ ਵੱਧ ਪਹੁੰਚੋ।

Leave a comment

Your email address will not be published. Required fields are marked *