ਨੰਬਰਦਾਰ ਯੂਨੀਅਨ ਦੇ ਵੇਹੜੇ ਨਵ ਨਿਯੁਕਤ ਜੱਜ ਡੌਫਿਨ ਘੋਤੜਾ ਲਹਿਰਾਉਣਗੇ ਦੇਸ਼ ਦਾ ਤਿਰੰਗਾ ਝੰਡਾ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ

ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਮਹਿਲਾ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਉਹ ਇਹ ਗੱਲ ਬੜੇ ਮਾਣ ਨਾਲ ਦੱਸ ਰਹੇ ਹਨ ਕਿ ਇਸ ਵਾਰ 26 ਜਨਵਰੀ ਦਿਨ ਸ਼ੁਕਰਵਾਰ ਨੂੰ ਗਣਤੰਤਰ ਦਿਵਸ ਮੌਕੇ ਨੰਬਰਦਾਰ ਯੂਨੀਅਨ ਦੇ ਵੇਹੜੇ ਨਵ ਨਿਯੁਕਤ ਮਹਿਲਾ ਜੱਜ ਡੌਫਿਨ ਘੋਤੜਾ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦਾ ਸੌ-ਭਾਗਿਆ ਪ੍ਰਾਪਤ ਕਰਨਗੇ ਅਤੇ ਇਹ ਰਸਮ ਉਹ ਆਪਣੇ ਕਰ ਕਮਲਾਂ ਨਾਲ ਨਿਭਾਉਣਗੇ। ਡਾਕਟਰ ਨਵਜੋਤ ਦਾਹੀਆ ਜੀ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹਨਾਂ ਕਿਹਾ ਗਣਤੰਤਰ ਦਿਵਸ ਮੌਕੇ ਉਹਨਾਂ ਨੰਬਰਦਾਰ ਸਾਹਿਬਾਨਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੂਰਮਹਿਲ ਦੇ ਵਿਕਾਸ, ਸਿਹਤ, ਪੜ੍ਹਾਈ ਲਈ ਹੱਕ-ਸੱਚ-ਇਨਸਾਫ਼ ਦੀ ਲੜਾਈ ਦਮਦਾਰ ਅਤੇ ਬੇਬਾਕ ਹੋ ਕੇ ਲੜੀ ਅਤੇ ਲੜ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਸਮੇਂ ਆਪਣੇ ਫਰਜ਼ ਨਿਭਾਉਣ ਵਾਲੇ, ਭਗਤੀ ਪ੍ਰਸਾਰ ਅਤੇ ਹੋਰ ਸੇਵਾਵਾਂ ਨਿਭਾਉਣ ਵਾਲੀਆਂ ਸਖਸ਼ੀਅਤਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ, ਪੀ.ਆਰ.ਓ ਲਾਇਨ ਦਿਨਕਰ ਸੰਧੂ, ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ, ਪੀ.ਆਰ.ਓ ਜਗਨ ਨਾਥ ਚਾਹਲ ਨੇ ਕਿਹਾ ਜ਼ਿਲ੍ਹਾ ਜਲੰਧਰ ਦੇ ਸਮੂਹ ਨੰਬਰਦਾਰ ਸਾਹਿਬਾਨ, ਨੂਰਮਹਿਲ ਅਤੇ ਇਲਾਕਾ ਨਿਵਾਸੀ 26 ਜਨਵਰੀ ਨੂੰ ਸਵੇਰੇ ਠੀਕ 9 ਵਜੇ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਰਾਸ਼ਟਰੀ ਝੰਡੇ ਨੂੰ ਸਲਾਮੀ, ਸ਼ਹੀਦਾਂ ਨੂੰ ਯਾਦ ਅਤੇ ਪ੍ਰਣਾਮ ਕਰਨ ਜ਼ਰੂਰ ਨਤਮਸਤਕ ਹੋਣ। ਸਮੂਹ ਦੇਸ਼ ਪ੍ਰੇਮੀਆਂ ਲਈ ਖਾਣ-ਪਾਣ ਦੇ ਉੱਚਤਮ ਪ੍ਰਬੰਧ ਉਲੀਕੇ ਗਏ ਹਨ। ਪੰਡਾਲ ਤਿਰੰਗਮਈ ਸਲੀਕੇ ਨਾਲ ਸਜਾਏ ਜਾਣਗੇ। ਜੱਜ ਸਾਹਿਬ ਨਾਲ ਮੁਲਾਕਾਤ ਸਮੇਂ ਉਹਨਾਂ ਦੇ ਮਾਤਾ-ਪਿਤਾ ਉਚੇਚੇ ਤੌਰ ‘ਤੇ ਹਾਜ਼ਰ ਰਹੇ।
