ਨਕੋਦਰ(ਢੀਂਗਰਾ/ਬਿੱਟੂ) ਸਮਾਜ ਸੇਵੀ ਸੰਸਥਾ ਲਾਇਨਜ ਕਲੱਬ ਨਕੋਦਰ ਗ੍ਰੇਟਰ ਅਤੇ ਪਟੇਲ ਹਸਪਤਾਲ ਜਲੰਧਰ ਵੱਲੋਂ ਮੁਫਤ ਮੈਡੀਕਲ ਕੈਂਪ 21 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕੇ.ਆਰ.ਐਮ.ਡੀ.ਏ.ਵੀ. ਕਾਲਜ (ਗਰਲਜ ਵਿੰਗ) ਨਕੋਦਰ ਵਿਖੇ ਲਗਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਰਾਜੇਸ਼ ਭੱਲਾ ਪ੍ਰਧਾਨ ਨੇ ਦੱਸਿਆ ਕਿ ਇਸ ਕੈਂਪ ਚ 2500 ਰੁਪਏ ਵਾਲਾ ਟੈਸਟ ਮੁਫਤ ਕੀਤਾ ਜਾਵੇਗਾ (ਹੱਡੀਆਂ ਦੀ ਤਾਕਤ ਨੂੰ ਚੈਕ ਕਰਨ ਵਾਲਾ ਬੀ.ਐਮ.ਡੀ. ਮਸ਼ੀਨ ਰਾਹੀਂ ਟੈਸਟ), ਬਲੱਡ ਪ੍ਰੈਸ਼ਨ ਅਤੇ ਸ਼ੂਗਰ ਦੇ ਟੈਸਟ ਮੁਫਤ, ਲੋੜਵੰਦ ਮਰੀਜਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਇਸ ਕੈਂਪ ਚ ਡਾ. ਨੀਤਿਸ਼ ਕੋਹਲੀ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦੇ ਮਾਹਿਰ ਅਤੇ ਡਾ. ਪ੍ਰਮੋਦ ਸਿੰਗਲਾ ਸ਼ੂਗਰ, ਬਲੱਡ ਪੈ੍ਰਸ਼ਨ ਅਤੇ ਥਾਇਰਾਇਡ ਦੇ ਮਾਹਿਰ ਡਾਕਟਰ ਮਰੀਜਾਂ ਦਾ ਚੈਕਅੱਪ ਕਰਣਗੇ। ਮਰੀਜ ਆਪਣੇ ਨਾਲ ਪੁਰਾਨੀਆਂ ਮੈਡੀਕਲ ਰਿਪੋਰਟਾਂ ਜਰੂਰ ਲੈਕੇ ਆਉਣ।