ਪਦਮਸ੍ਰੀ ਸਵ. ਉਮਰਾਓ ਸਿੰਘ ਸਕਾਲਰਸ਼ਿਪ ਸਕੀਮ ਦੇ ਅੰਤਰਗਤ ਵਜ਼ੀਫੇ ਵੰਡੇ ਗਏ

ਨਕੋਦਰ (ਜਸਵਿੰਦਰ ਚੁੰਬਰ) ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਨਕੋਦਰ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸਾਹਿਤ ਕਰਨ ਲਈ ਵਜ਼ੀਫੇ ਦਿੱਤੇ ਗਏ। ਅੱਜ ਮਿਤੀ 14 ਫਰਵਰੀ 2024 ਨੂੰ ਸਕੂਲ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਰਮਨਜੀਤ ਸਿੰਘ ਜੀ ਰਾਣੀ ਵੱਲੋਂ ਉਨਾਂ ਦੇ ਦਾਦਾ ਜੀ, ਪਦਮਸ਼੍ਰੀ ਸਵ. ਉਮਰਾਓ ਸਿੰਘ ਸਕਾਲਰਸ਼ਿਪ ਸਕੀਮ ਦੇ ਅੰਤਰਗਤ ਇਹ ਵਜ਼ੀਫੇ ਦਿੱਤੇ ਗਏ । ਇਸ ਦਾ ਆਯੋਜਨ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਅਮਰਜੀਤ ਸਿੰਘ ਸੋਹਲ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੁਮੈਨ ਦੇ ਪ੍ਰਿੰਸੀਪਲ ਡਾ. ਵਾਣੀ ਦੱਤ ਸ਼ਰਮਾ ਜੀ, ਮੈਡਮ ਸਿਮਰਨ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ 15 ਵਿਦਿਆਰਥੀਆਂ ਨੂੰ 3100 ਰੁਪਏ ਦੇ ਵਜੀਫਾ ਚੈੱਕ ਦੇਕੇ ਸਮਾਨਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਦੇਸ਼ ਕੁਮਾਰੀ ਜੀ ਨੇ ਵਿਦਿਆਰਥੀਆਂ , ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ । ਉਨਾਂ ਨੇ ਇਸ ਸਕਾਲਰਸ਼ਿਪ ਦੇ ਜਰੀਏ ਕੀਤੇ ਜਾ ਰਹੇ ਯੋਗਦਾਨ ਲਈ ਵਿਦਿਆਰਥੀਆਂ ਦੇ ਮਾਪਿਆਂ, ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋਂ ਸ. ਰਮਨਦੀਪ ਸਿੰਘ ਜੀ ਰਾਣੀ ਦਾ ਧੰਨਵਾਦ ਕੀਤਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਸੱਕਤਰ ਸ. ਅਮਰਜੀਤ ਸਿੰਘ ਜੀ ਸੋਹਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਕੂਲ ਸਟਾਫ ਸ੍ਰੀਮਤੀ ਮੀਨੂ ਗੁਪਤਾ, ਸ਼੍ਰੀ ਮਤੀ ਸੁਖਵਿੰਦਰ ਕੌਰ, ਸ੍ਰੀਮਤੀ ਸੰਦੀਪ ਕੌਰ,ਸ਼੍ਰੀਮਤੀ ਆਦਰਸ਼ ਕੁਮਾਰੀ, ਸ਼੍ਰੀਮਤੀ ਗੀਤਾ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ । ਇਸ ਮੌਕੇ ਸਕੂਲ ਦੁਆਰਾ ਆਯੋਜਿਤ ਲੱਕੀ ਡਰਾਅ ਕਾਨਟੈਸਟ ਦੇ ਵਿਜੇਤਾਵਾਂ ਨੂੰ ਵੀ ਇਨਾਮ ਦਿਤੇ ਗਏ।
