ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ – ਮਹਾਂਮੰਡਲੇਸ਼ਵਰ ਸਾਧਵੀ ਕਰੁਣਾਗਿਰੀ ਜੀ

ਭਵਾਨੀਗੜ੍ਹ (ਵਿਜੈ ਗਰਗ) ਸ੍ਰੀ ਦੁਰਗਾ ਮਾਤਾ ਮੰਦਿਰ ਦਸ਼ਮੇਸ਼ ਨਗਰ ਭਵਾਨੀਗੜ੍ਹ ਵਿਖੇ 11ਵੇਂ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿਚ ਕਰਵਾਈ ਜਾ ਰਹੀ ਸ਼੍ਰੀ ਦੇਵੀ ਭਾਗਵਤ ਮਹਾਂਪੁਰਾਣ ਦੀ ਕਥਾ ਦੇ ਚੌਥੇ ਦਿਨ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਾਤਾ ਕਰੁਣਾਗਿਰੀ ਜੀ ਮਹਾਰਾਜ ਹਰਿਦੁਆਰ ਵਾਲਿਆਂ ਨੇ ਫਰਮਾਇਆ ਕਿ ਸਾਨੂੰ ਆਪਣੇ ਸਾਰੇ ਕੰਮ ਪਰਮਾਤਮਾ ਦੀ ਡਿਊਟੀ ਸਮਝ ਕੇ ਕਰਨੇ ਚਾਹੀਦੇ ਹਨ। ਸਦਾ ਉਸਦੀ ਰਜ਼ਾ ਵਿੱਚ ਰਹਿਣ ਵਾਲਾ ਮਨੁੱਖ ਜੀਵਨ ਆਨੰਦ ਪੂਰਵਕ ਗੁਜ਼ਾਰਦਾ ਹੈ। ਇਸ ਮੌਕੇ ਤੇ ਇਲਾਕੇ ਵਿੱਚੋਂ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਸੰਗਤ ਕਥਾ ਪੰਡਾਲ ਵਿੱਚ ਪਹੁੰਚੀ ਹੋਈ ਸੀ। ਸ੍ਰੀ ਦੁਰਗਾ ਮਾਤਾ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਮੁਨੀਸ਼ ਸਿੰਗਲਾ ਨੇ ਕਿਹਾ ਕਿ ਅਸੀਂ ਹਰ ਸਾਲ 7 ਫਰਵਰੀ ਨੂੰ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿੱਚ ਕਥਾ ਦਾ ਆਯੋਜਨ ਕਰਦੇ ਹਾਂ ਅਤੇ ਇਸ ਵਾਰ 11ਵਾਂ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਨਾਲ ਮਨਾ ਰਹੇ ਹਾਂ ਜਿਸਦੀ ਸੰਪੂਰਨਤਾ ਤੇ ਵਿਸ਼ਾਲ ਭੰਡਾਰਾ ਆਯੋਜਿਤ ਕੀਤਾ ਜਾਵੇਗਾ।ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਕਥਾ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੰਦਿਰ ਕਮੇਟੀ ਦੇ ਸੈਕਟਰੀ ਵਿਨੋਦ ਜੈਨ, ਕੈਸ਼ੀਅਰ ਗਣਦੀਪ ਮਿੱਤਲ, ਚਮਨ ਲਾਲ, ਰਾਜੇਸ਼ ਕੁਮਾਰ, ਉਦੇਸ਼ ਗੋਇਲ, ਪਰਦੀਪ ਸੁਨਾਰੀਆ ਅਤੇ ਬਾਕੀ ਸਾਰੇ ਮੈਬਰ ਵੀ ਹਾਜ਼ਰ ਸਨ।
