August 6, 2025
#National

ਪਾਰਟੀ ਫਾਊਂਡਰ ਮੈਂਬਰ ਸ਼ਾਂਤੀ ਸਰੂਪ ਨੂੰ ਆਪ ਐਸਸੀ ਐਸਟੀ ਵਿੰਗ ਦਾ ਸਟੇਟ ਜੁਇੰਟ ਸਕੱਤਰ ਬਣਾਇਆ ਗਿਆ

ਆਮ ਆਦਮੀ ਪਾਰਟੀ ਵੱਲੋਂ ਆਪਣੇ ਵੱਖ-ਵੱਖ ਵਿੰਗ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਹੀ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਅਤੇ ਮਿਹਨਤੀ ਵਲੰਟੀਅਰ ਸ਼੍ਰੀ ਸ਼ਾਂਤੀ ਸਰੂਪ ਜੀ ਨੂੰ ਸਟੇਟ ਜੁਇੰਟ ਸੈਕਟਰੀ ਐਸਸੀ ਐਸਟੀ ਵਿੰਗ ਪੰਜਾਬ ਦਾ ਅੋਹਦਾ ਦੇ ਕੇ ਨਿਵਾਜਿਆ ਗਿਆ ਹੈ। ਜਦੋਂ ਤੋਂ ਆਮ ਆਦਮੀ ਪਾਰਟੀ ਦੀ ਨਕੋਦਰ ਵਿੱਚ ਸ਼ੁਰੂਆਤ ਹੋਈ ਹੈ ਪਹਿਲੇ ਦਿਨ ਤੋਂ ਹੀ ਸ਼ਾਂਤੀ ਸਰੂਪ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਤੇ ਕਦੇ ਵੀ ਪਾਰਟੀ ਤੋਂ ਮੂੰਹ ਨਹੀਂ ਮੋੜਿਆ। ਚੰਗਾ ਮਾੜਾ ਸਮੇਂ ਆਉਣ ਤੇ ਵੀ ਪਾਰਟੀ ਨਾਲ ਚਟਾਣ ਵਾਂਗ ਖੜੇ ਰਹੇ ਹਨ ।ਆਮ ਆਦਮੀ ਪਾਰਟੀ ਨੇ ਉਸ ਦੀ ਇਮਾਨਦਾਰੀ ਅਤੇ ਮਿਹਨਤ ਦਾ ਫਲ ਵਜੋਂ ਇਹ ਸਨਮਾਨ ਦੇ ਕੇ ਕੀਤਾ ਹੈ। ਇਸ ਦਾ ਸਿਹਰਾ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੂੰ ਜਾਂਦਾ ਹੈ। ਇਸ ਮੌਕੇ ਉੱਤੇ ਸ਼ਾਂਤੀ ਸਰੂਪ ਜੀ ਨੇ ਕਿਹਾ ਮੈਂ ਤੇ ਮੇਰੀ ਆਮ ਆਦਮੀ ਪਾਰਟੀ ਨਕੋਦਰ ਦੀ ਟੀਮ ਵੱਲੋਂ ਪਾਰਟੀ ਹਾਈ ਕਮਾਂਡ ਤੇ ਪੰਜਾਬ ਲੀਡਰਸ਼ਿਪ ਅਤੇ ਨਕੋਦਰ ਲਈ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਅਤੇ ਸੂਬਾ ਸਕੱਤਰ ਮੈਡਮ ਰਾਜਵਿੰਦਰ ਕੋਰ ਥਿਆੜਾ ਦਾ ਧੰਨਵਾਦ ਕਰਦਾ ਹਾਂ ਇਸ ਮੌਕੇ ਤੇ ਸ਼ਾਂਤੀ ਸਰੂਪ ਨੇ ਕਿਹਾ ਕਿ ਪਾਰਟੀ ਨੇ ਜੋ ਮੈਨੂੰ ਜਿੰਮੇਵਾਰੀ ਦਿੱਤੀ ਹੈ ਅਤੇ ਜੋ ਮੇਰੇ ਤੇ ਭਰੋਸਾ ਕੀਤਾ ਹੈ। ਉਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਹਮੇਸ਼ਾ ਤਤਪਰ ਰਹਾਂਗਾ ਤੇ ਪਾਰਟੀ ਦੀ ਮਜਬੂਤੀ ਲਈ ਹਰ ਸਮੇਂ ਯਤਨ ਕਰਦਾ ਰਹਾਂਗਾ ।

Leave a comment

Your email address will not be published. Required fields are marked *