February 5, 2025
#National

ਪਾਵਾਰਕਾਮ ਟਰਸਕੋ ਠੇਕਾ ਮੁਲਾਜਮ ਯੂਨੀਅਨ ਵਲੋ ਗੜ੍ਹਸ਼ੰਕਰ ਡਿਵੀਜ਼ਨ ਦੀ ਕੀਤੀ ਚੋਣ

ਗੜਸ਼ੰਕਰ (ਹੇਮਰਾਜ/ਨੀਤੂ ਸ਼ਰਮਾ) ਬਿਜਲੀ ਬੋਰਡ ਦਾ ਅਦਾਰਾ ਇਕ ਮੁੱਖ ਅਦਾਰਾ ਮੰਨਿਆ ਜਾਂਦਾ ਆ ਜਿਸ ਵਿਚ ਅਨੇਕਾਂ ਹੀ ਕਾਮੇ ਕਰਦੇ ਹਨ ਜਿਸ ਵਿਚ ਠੇਕੇ ਦੇ ਆਧਾਰ ਤੇ CHB ਅਤੇ CHW ਵੀ ਕੰਮ ਕਰਦੇ ਹਨ ,ਘਰ ਘਰ ਤਕ ਨਿਰਵਿਘਨ ਸਪਲਾਈ ਦੇਂਦੇ ਆ ਆਏ ਦਿਨ ਕੋਈ ਨਾ ਕੋਈ ਹਾਦਸਾ ਠੇਕੇ ਕਾਮੇ ਨਾਲ ਵਾਪਰਿਆ ਹੀ ਰਹਿੰਦਾ ਹੈ,ਜਿਸ ਵਜੋਂ ਯੂਨੀਅਨ ਲਈ ਲਾਮਬੰਦ ਅਤੇ ਯੂਨੀਅਨ ਦੀ ਹਰ ਕਾਲ ਤੇ ਫੁੱਲ ਚੜ੍ਹਾਉਣ ਲਈ ਅੱਜ ਡਿਵੀਜ਼ਨ ਪੱਧਰੀ ਮੀਟਿੰਗ ਲਖਵੀਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਡਿਵੀਜ਼ਨ ਦੀ ਚੋਣ ਲਈ ਚੁਣੇ ਹੋਏ ਮੈਂਬਰ ਇਹ ਰਹਿਣਗੇ, ਪ੍ਰਦਾਨ ਲਖਵੀਰ ਸਿੰਘ ਅਤੇ ਮੀਤ ਪ੍ਰਧਾਨ ਸਲਾਹਕਾਰ ਤੇ ਖਜਾਨਚੀ ਅਮਰਵੀਰ ਸਿੰਘ,ਸਕੱਤਰ- ਰੌਸ਼ਨ ਲਾਲ , ਕਿਸ਼ਨਪਾਲ,ਮਨੋਹਰ,ਅਤੇ ਮੈਬਰ – ਹਨੀ,ਬਲਜਿੰਦਰ, ਪ੍ਰੀਕਸ਼ਤ,ਗੁਰਪ੍ਰੀਤ ਸਿੰਘ ਬਣਾਏ ਗਏ ।ਜਿਸ ਵਿਚ ਸਾਰੇ ਹੀ ਸਾਥੀਆ ਨੇ ਸਹਿਮਤੀ ਜਤਾਈ ਅਤੇ ਭਰਵਾ ਦਿਲੀਸ਼ਾ ਦੇਤਾ ਕਿ ਕਮੇਟੀ ਦਾ ਸਾਥ ਦੇਵੇਗੇ ਅਤੇ ਹਰ ਕਾਲ ਤੇ ਫੁੱਲ ਚੜ੍ਹਾਉਣ ਲਈ ਪਾਬੰਦ ਰਹਾਂਗੇ, ਜਿਸ ਵਿਚ ਗੱਲ ਹੋਈ ਕਿ ਗੜ੍ਹਸ਼ੰਕਰ ਡਿਵੀਜ਼ਨ ਚ ਜਲਦੀ ਹੀ ਸੂਬਾ ਪ੍ਰਦਾਨ ਬਲਿਹਾਰ ਸਿੰਘ ਜੀ ਮੁੱਖ ਤੌਰ ਤੇ ਸ਼ਿਰਕਿਤ ਕਰਨਗੇ । ਇਸ ਮੀਟਿੰਗ ਚ ਸਬ ਡਿਵੀਜ਼ਨ ਸਿਟੀ ਗੜ੍ਹਸ਼ੰਕਰ , ਦਿਹਾਂਤੀ ਗੜ੍ਹਸ਼ੰਕਰ,ਅਤੇ ਸਬ ਡਿਵੀਜ਼ਨ ਸੜੋਆ ਦੇ ਸਾਥੀ ਮੌਜੂਦ ਸਨ।

Leave a comment

Your email address will not be published. Required fields are marked *