August 6, 2025
#Uncategorized

ਪਾਸਟਰ ਹਰਜੋਤ ਸੇਠੀ ਵਲੋ ਜਲੰਧਰ ਡਿਪਟੀ ਕਮਿਸ਼ਨਰ ਜਲੰਧਰ ਨੂੰ ਪਿੰਡ ਭਗਵਾਨਪੁਰ ਦੇ ਸਮਸ਼ਾਨਘਾਟ ਕਬਰਿਸਤਾਨ ਦੇ ਲਈ ਦਿੱਤਾ ਮੰਗ ਪੱਤਰ

ਲਾਂਬੜਾ, ਕ੍ਰਾਈਸਟ ਪਾਵਰ ਮਿਨਿਸਟਰੀ ਦੇ ਸੀਨੀਅਰ ਪਾਦਰੀ ਅਤੇ ਪੰਜਾਬ ਕ੍ਰਿਸਚਨ ਲੀਡਰਸ਼ਿਪ ਦੇ ਪੰਜਾਬ ਚੇਅਰਮੈਨ ਪਾਸਟਰ ਹਰਜੋਤ ਸੇਠੀ ਵਲੋ ਜਲੰਧਰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰਗਲ ਨਾਲ ਮੁਲਾਕਾਤ ਕੀਤੀ ਗਈ ਸੀ।ਪਾਸਟਰ ਹਰਜੋਤ ਵਲੋ ਡਿਪਟੀ ਕਮਿਸ਼ਨਰ ਨੂੰ ਫੁੱਲਾ ਦਾ ਗੁਲਦਸਤਾ ਅਤੇ ਚਰਚ ਵਲੋ ਸ਼ਾਲ ਭੇਟ ਕੀਤੀ ਗਈ । ਪਾਸਟਰ ਜੀ ਅਤੇ ਓਹਨਾ ਦੀ ਟੀਮ ਵਲੋ ਡਿਪਟੀ ਕਮਿਸ਼ਨਰ ਜੀ ਨੂੰ ਇਕ ਮੰਗ ਪੱਤਰ ਪਿੰਡ ਭਗਵਾਨਪੁਰ ਵਲੋ ਦਿੱਤਾ ਗਿਆ । ਜਿਸ ਵਿੱਚ ਇਹ ਮੰਗ ਸੀ ਕਿ ਪਿੰਡ ਵਿੱਚ ਕੋਈ ਸ਼ਮਸ਼ਾਨਘਾਟ ਕਬਰਿਸਤਾਨ ਨਹੀਂ ਹੈ । ਪੰਚਾਇਤ ਵਲੋ ਕਾਫੀ ਮਤੇ ਪਾਏ ਹੋਏ ਨਹੀਂ ਅਫਸਰ ਕੰਮ ਨਹੀਂ ਕਰਦੇ। ਡਿਪਟੀ ਕਮਿਸ਼ਨਰ ਵਲੋ ਤੂੰ ਤੁਰੰਤ ਕਰਵਾਈ ਕਰਦਿਆ ਜਲੰਧਰ ਦੇ ਏਡੀਸੀ ਦੀ ਡਿਊਟੀ ਲਗਾਈ ਹੈ ਤੁਰੰਤ ਮੌਕਾ ਦੇਖ ਰਿਪੋਰਟ ਮੰਗੀ ਹੈ।ਪਾਸਟਰ ਹਰਜੋਤ ਸੇਠੀ ਵਲੋ ਅਤੇ ਓਹਨਾ ਦੀ ਟੀਮ ਵਲੋ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਾਸਟਰ ਅਰੁਣ ,ਵਿਜੇ,ਮਨਪ੍ਰੀਤ ਸਿੰਘ ਮਨੂੰ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *