ਪਿੰਡ ਉੱਗੋਕੇ ਦੇ ਗ਼ਰੀਬ ਪਰਿਵਾਰ ਦੇ ਨੋਜਵਾਨ ਦਾ ਭੋਗ ਪਾਉਣ ਲਈ ਪਰਿਵਾਰ ਨੂੰ ਰਾਸ਼ਨ ਭੇਂਟ ਕੀਤਾ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਨੇੜਲੇ ਪਿੰਡ ਉੱਗੋਕੇ ਵਿਖੇ ਪਿਛਲੇ ਦਿਨੀਂ ਅਤਿ ਗਰੀਬ ਪਰਿਵਾਰ ਦੇ ਨੋਜਵਾਨ ਦੀ ਮੋਤ ਹੋ ਗਈ ਸੀ ਪਰਿਵਾਰ ਕੋਲ ਅੰਤਿਮ ਅਰਦਾਸ ਅਤੇ ਭੋਗ ਪਾਉਣ ਲਈ ਆਰਥਿਕ ਸਹਾਇਤਾ ਨਹੀਂ ਸੀ ਜਿਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਟਰੱਸਟ ਜੰਡਸਰ ਪੰਜਾਬ ਵੱਲੋਂ ਵਿਦੇਸ਼ਾਂ ਦੀ ਸੰਗਤ ਦੇ ਸਹਿਯੋਗ ਨਾਲ ਮ੍ਰਿਤਕ ਲਕਜੋਤਪ੍ਰੀਤ ਸਿੰਘ ਦਾ ਭੋਗ ਪਾਉਣ ਲਈ ਉਸ ਦੇ ਪਿਤਾ ਬੀਰਬਲ ਸਿੰਘ ਵਾਸੀ ਉੱਗੋਕੇ ਨੂੰ ਘਰੇਲੂ ਰਾਸ਼ਨ ਭੇਂਟ ਕੀਤਾ ਗਿਆ, ਇਹ ਜਾਣਕਾਰੀ ਸ੍ਰੀ ਗੁਰੂ ਤੇਗ ਬਹਾਦਰ ਟਰੱਸਟ ਜੰਡਸਰ ਪੰਜਾਬ ਦੇ ਆਗੂ ਗਿਆਨ ਜੰਡਸਰੀਆ ਨੇ ਦਿੰਦਿਆਂ ਦੱਸਿਆ ਕਿ ਟਰੱਸਟ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀ ਹਮੇਸ਼ਾ ਹੀ ਮੱਦਦ ਵਿੱਚ ਜੁਟਿਆ ਰਹੇਗਾ ਇਸ ਮੌਕੇ ਭਜਨ ਸਿੰਘ, ਨਾਇਬ ਸਿੰਘ, ਗੁਰਬਖਸ਼ ਸਿੰਘ ਆਦਿ ਹਾਜ਼ਰ ਸਨ
