ਪਿੰਡ ਚੰਨੀਆ ਕਲਾਂ ਦੇ ਨੌਜਵਾਨਾਂ ਵੱਲੋਂ ਕਹਿਰ ਦੀ ਗਰਮੀ ਦੇ ਚਲਦਿਆਂ ਦੋ ਦਿਨਾਂ ਛਬੀਲ ਦਾ ਅਰੰਭ

ਮੁਕੇਰੀਆਂ (ਜਸਵੀਰ ਸਿੰਘ ਪੁਰੇਵਾਲ) ਬਲਾਕ ਅਧੀਨ ਪੈਂਦੇ ਪਿੰਡ ਚੰਨੀਆ ਕਲਾਂ ਦੇ ਨੌਜਵਾਨਾਂ ਵੱਲੋਂ ਅੱਤ ਦੀ ਪੈ ਰਹੀ ਗਰਮੀ ਨੂੰ ਮੱਦੇਨਜ਼ਰ ਰੱਖਦਿਆਂ ਰਾਹਗੀਰਾਂ ਲਈ ਛਬੀਲ ਲਗਾਈ ਗਈ ਇਸ ਮੌਕੇ ਕੁਲਦੀਪ ਸਿੰਘ ਵਾਲੀਆ , ਅਵਤਾਰ ਸਿੰਘ, ਵਿਸ਼ਾਲ ਸਿੰਘ, ਅਮਰਜੀਤ ਵਾਲੀਆ ਹੁਸ਼ਿਆਰ ਸਿੰਘ, ਜਸ਼ਨ ਵਾਲੀਆ,ਮਨੂੰ ਵਾਲੀਆਂ ,ਨਵ ਕਾਲੂ, ਸ਼ੈਟੀ,ਕਾਲੂ ਅਬੀ ਸੰਜੀਵ ਮਹਿਰਾ ਅਦਿ ਨੋਜਵਾਨਾਂ ਵੱਲੋਂ ਰਾਹਗੀਰਾਂ ਅਤੇ ਸੰਗਤਾਂ ਦੀ ਮਨ ਅਤੇ ਧਨ ਨਾਲ ਸੇਵਾ ਕੀਤੀ ਉਨ੍ਹਾਂ ਦੱਸਿਆ ਕਿ ਕੱਲ੍ਹ ਵੀ ਇਹ ਛਬੀਲ ਦੀ ਸੇਵਾ ਇਸੇ ਤਰ੍ਹਾਂ ਚਲਦੀ ਰਿਹੇਗੀ
