ਪਿੰਡ ਜੀਵਾ ਅਰਾਂਈ ਦੇ ਸਰਪੰਚ ਨੇ ਬਸਪਾ ਦੇ ਉਮੀਦਵਾਰ ਸੁਰਿੰਦਰ ਕੰਬੋਜ ਨੂੰ ਦਿੱਤਾ ਸਮਰਥਨ

ਫਿਰੋਜ਼ਪੁਰ (ਮਨੋਜ ਕੁਮਾਰ) ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ ਤੇ ਸੁਰਿੰਦਰ ਕੰਬੋਜ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਜੀਵਾਂ ਅਰਾਂਈ ਦੇ ਸਰਪੰਚ ਸੁਰਿੰਦਰ ਕੁਮਾਰ ਆਪਣੇ ਸਾਥੀਆਂ ਸਮੇਤ ਬਸਪਾ ਦੇ ਉਮੀਦਵਾਰ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਸੁਰਿੰਦਰ ਕੁਮਾਰ ਸਰਪੰਚ ਨੇ ਕਿਹਾ ਕਿ ਅਸੀਂ ਸੁਰਿੰਦਰ ਕੰਬੋਜ ਜੋ ਕਿ ਬਸਪਾ ਦੇ ਉਮੀਦਵਾਰ ਹਨ ਅਸੀਂ ਉਹਨਾਂ ਦੇ ਨਾਲ ਹਾਂ ਅਤੇ ਅਸੀਂ ਪਾਰਟੀ ਦੇ ਉਦੇਸ਼ਾਂ ਨੂੰ ਆਮ ਵਰਕਰਾਂ ਤੱਕ ਅਤੇ ਲੋਕਾਂ ਤੱਕ ਪਹੁੰਚਾਵਾਂਗੇ। ਉਹਨਾਂ ਕਿਹਾ ਆਉਣ ਵਾਲੀਆਂ ਚੋਣਾਂ ਵਿੱਚ ਸੁਰਿੰਦਰ ਕੰਬੋਜ ਹੀ ਜਿੱਤਣਗੇ ਸੁਰਿੰਦਰ ਕੰਬੋਜ ਜੀ ਸਾਡੀ ਜਿੱਥੇ ਡਿਊਟੀ ਲਗਾਉਣਗੇ ਅਸੀਂ ਉੱਥੇ ਡਿਊਟੀ ਨਿਭਾਵਾਂਗੇ ਅਤੇ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਲੋਕ ਸਭਾ ਦੀ ਸੀਟ ਜਿੱਤਾਂਵਗੇ। ਬਸਪਾ ਪਾਰਟੀ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਭੈਣ ਮਾਇਆਵਤੀ ਨੇ ਹਮੇਸ਼ਾ ਹੀ ਗਰੀਬ ਮਜ਼ਦੂਰ ਅਤੇ ਕੁਚਲੇ ਲੋਕਾਂ ਦੀ ਬਾਂਹ ਫੜੀ ਹੈ ਇਸ ਕਰਕੇ ਇਸ ਪਾਰਟੀ ਵਿੱਚ ਹਮੇਸ਼ਾ ਹੀ ਮਿਹਨਤੀ ਲੋਕ ਜਿੱਤਦੇ ਆਏ ਹਨ ਬਸਪਾ ਪਾਰਟੀ ਨੇ ਪਹਿਲਾਂ ਵੀ ਇਥੋਂ ਲੋਕ ਸਭਾ ਦੀਆਂ ਸੀਟ ਜਿੱਤੀ ਸੀ ਪਰ ਪਿਛਲੇ ਕਈ ਸਾਲਾਂ ਤੋਂ ਇਹ ਸੀਟ ਕਿਸੇ ਹੋਰ ਪਾਰਟੀਆਂ ਦੁਆਰਾ ਜਿੱਤੀ ਜਾ ਰਹੀ ਹੈ ਪਰ ਹੁਣ ਲੱਗਦਾ ਹੈ ਸੁਰਿੰਦਰ ਕੰਬੋਜ ਦੇ ਆਉਣ ਨਾਲ ਇਹ ਸੀਟ ਫਿਰ ਤੋਂ ਬਸਪਾ ਪਾਰਟੀ ਹੀ ਜਿੱਤੇਗੀ ਕਿਉਂਕਿ ਬਸਪਾ ਪਾਰਟੀ ਨੂੰ ਪਿੰਡਾਂ ਦੇ ਵਿੱਚ ਬਹੁਤ ਜਿਆਦਾ ਸਮਰਥਨ ਮਿਲ ਰਿਹਾ ਹੈ ਅਤੇ ਭੈਣ ਮਾਇਆਵਤੀ ਦੇ ਕੰਮਾਂ ਨੂੰ ਲੋਕ ਹਾਲੇ ਤੱਕ ਨਹੀਂ ਭੁੱਲ ਪਾਏ ਸੋ ਜੇ ਕੋਈ ਗਰੀਬ ਮਜ਼ਦੂਰ ਅਤੇ ਲੋੜਵੰਦ ਦੀ ਮਦਦ ਕਰ ਸਕਦਾ ਹੈ ਤਾਂ ਉਹ ਸਿਰਫ ਬਸਪਾ ਪਾਰਟੀ ਦਾ ਉਮੀਦਵਾਰ ਸੁਰਿੰਦਰ ਕੰਬੋਜ ਜੀ ਕਰ ਸਕਦਾ ਹੈ ਇਸ ਲਈ ਉਹਨਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਤੇ ਵੱਧ ਚੜ ਕੇ ਬਸਪਾ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਨੂੰ ਹੀ ਵੋਟਾਂ ਪਾਈਆਂ ਤਾਂ ਜੋ ਸਮਾਜ ਦੀ ਉੱਨਤੀ ਅਤੇ ਵਿਕਾਸ ਕੀਤਾ ਜਾ ਸਕੇ l
