ਪਿੰਡ ਟਾਹਲੀ ਵਾਲਾ ਬੋਦਲਾ ਦੇ ਮੌਜੂਦਾ ਸਰਪੰਚ ਸ਼ੁਭਾਸ਼ ਚੰਦਰ ਬੀ.ਐਸ.ਪੀ ਚ ਸ਼ਾਮਿਲ

ਜਲਾਲਾਬਾਦ (ਮਨੋਜ ਕੁਮਾਰ) ਬੀਐਸਪੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਤੇ ਕਾਫਲੇ ਵਿੱਚ ਹੋ ਰਿਹਾ ਵਾਧਾ ਪਿੰਡ ਟਾਹਲੀ ਵਾਲਾ ਬੋਦਲਾ ਦੇ ਮੌਜੂਦਾ ਸਰਪੰਚ ਸ਼ੁਭਾਸ਼ ਚੰਦਰ ਬੀ.ਐਸ.ਪੀ ਚ ਸ਼ਾਮਿਲ ਜਿਵੇਂ ਹੀ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਉਵੇਂ ਹੀ ਬਹੁਜਨ ਸਮਾਜ ਪਾਰਟੀ ਦੇ ਅਣਥੱਕ ਮਿਹਨਤੀ ਉਮੀਦਵਾਰ ਸੁਰਿੰਦਰ ਕੰਬੋਜ ਦੇ ਕਾਫਲੇ ਵਿੱਚ ਵਾਧਾ ਹੋ ਰਿਹਾ ਹੈ। ਪਿੰਡ ਟਾਲੀ ਵਾਲਾ ਬੋਦਲਾ ਦੇ ਮੌਜੂਦਾ ਸਰਪੰਚ ਸ਼ੁਬਾਸ ਚੰਦਰ ਆਪਣੇ ਸਾਥੀਆਂ ਅਤੇ ਪਰਿਵਾਰ ਸਮੇਤ ਬੀ.ਐਸ.ਪੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਉਨਾਂ ਦੱਸਿਆ ਕਿ ਸੁਰਿੰਦਰ ਕੰਬੋਜ ਜੀ ਇਹੋ ਜਿਹੇ ਸਖਸ਼ ਹਨ ਜਿਨਾਂ ਨੇ ਹਰ ਸਮੇਂ ਉਨ੍ਹਾ ਦੀ ਮਦਦ ਕੀਤੀ ਇਸ ਲਈ ਅੱਜ ਬੀ.ਐਸ.ਪੀ ਪਾਰਟੀ ਵੱਲੋਂ ਜੇਕਰ ਸੁਰਿੰਦਰ ਕੰਬੋਜ ਨੂੰ ਉਮੀਦਵਾਰ ਐਲਾਨਿਆ ਹੈ ਤਾਂ ਅਸੀਂ ਵੀ ਸੁਰਿੰਦਰ ਕੰਬੋਜ ਜੀ ਦੇ ਨਾਲ ਮਿਲ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀਆਂ ਨੂੰ ਵਖਤ ਪਾ ਦਿਆਂਗੇ ਸੁਰਿੰਦਰ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸਾਡੇ ਕਾਫਲੇ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਤੇ ਲੋਕਾਂ ਨੂੰ ਬੀਐਸਪੀ ਪਾਰਟੀ ਅਤੇ ਭੈਣ ਮਾਇਆਵਤੀ ਦੀਆਂ ਨੀਤੀਆਂ ਬਹੁਤ ਹੀ ਚੰਗੀਆਂ ਲੱਗ ਰਹੀਆਂ ਹਨ ਤੇ ਆਉਣ ਵਾਲੀਆਂ ਚੋਣਾਂ ਵਿੱਚ ਬੀਐਸਪੀ ਪਾਰਟੀ ਫਿਰੋਜ਼ਪੁਰ ਹਲਕੇ ਤੋਂ ਇਹ ਸੀਟ ਜਰੂਰ ਜਿੱਤੇਗੀ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਜਿਸ ਤਰ੍ਹਾਂ ਸਾਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਜਰੂਰ ਬੀਐਸਪੀ ਪਾਰਟੀ ਦੀ ਹੀ ਹੋਵੇਗੀ।
