ਪਿੰਡ ਟੱਬਾ ਦੇ ਨੌਜਵਾਨ ਸਭਾ ਵਲੋ ਠੰਡੇ ਮਿੱਠੇ ਜਲ ਦੀ ਛਬੀਲ ਦੇ ਨਾਲ ਬੁਟਿਆ ਦੀ ਲਗਾਈ ਗਈ ਲੰਗਰ ਤੇ ਛਬੀਲ

ਗੜਸ਼ੰਕਰ (ਹੇਮਰਾਜ/ਨੀਤੂ ਸ਼ਰਮਾ) ਅੱਤ ਦੀ ਗਰਮੀ ਵਿਚ ਜਲ ਸੇਵਾ ਉਤਮ ਸੇਵਾ ਹੈ ਇਹ ਹਲਕਾ ਗੜਸ਼ੰਕਰ ਦੇ ਇਲਾਕਾ ਬੀਤ ਵਾਸੀ ਵੱਲੋਂ ਨਿਭਾਈ ਗਈ ਹੈ ਸਭ ਤੋ ਸ਼ਲਾਘਾਯੋਗ ਇਹਨਾਂ ਨੌਜਵਾਨਾਂ ਇਹ ਹੈ ਕਿ ਠੰਡੇ ਮਿਠੇ ਜਲ ਦੇ ਨਾਲ ਇਨ੍ਹਾਂ ਨੌਜਵਾਨਾਂ ਨੇ ਛਾਂਅ ਦਾਰ ਬੁਟਿਆ ਦੀ ਵੀ ਛਬੀਲ ਲਗਾਈਹੈ ਇਹ ਸ਼ਲਾਘਾਯੋਗ ਕਦਮ ਸਭ ਨੌਜਵਾਨਾਂ ਦੀ ਚੰਗੀ ਸੋਚ ਤੇ ਵਾਤਾਵਰਣ ਨੂੰ ਬਚਾਉਣ ਦੀ ਹੈ।ਇਹ ਬੀਤ ਇਲਾਕੇ ਦੇ ਪਿੰਡ ਟੱਬਾ ਦੇ ਨੌਜਵਾਨਾਂ ਵਲੋਂ ਕੀਤਾ ਗਿਆ ਇਕ ਉਤਮ ਉਪਰਾਲਾ ਹੈ।ਆਉਦੇ ਜਾਦੇ ਰਾਹਗੀਰਾਂ ਨੂੰ ਜਲ ਦੀ ਸੇਵਾ ਦੇ ਨਾਲ ਇਕ ਇਕ ਬੂਟਾ ਦਿੱਤਾ ਤਾ ਜੋ ਵੱਧ ਰਹੀ ਗਰਮੀ ਨੂੰ ਠੱਲ੍ਹ ਪਾਈ ਜਾ ਸਕੇ। ਆਏ ਦਿਨ ਗਰਮੀ ਵੱਧ ਰਹੀ ਹੈ ਜਿਸ ਦਾ ਕਾਰਨ ਰੁੱਖਾਂ ਦੀ ਕਮੀ ਹੈ।ਇਸ ਮੌਕੇ ਪਿੰਡ ਟੱਬਾ ਦੇ ਨੌਜਵਾਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡਾ ਠੰਡੇ ਮਿੱਠੇ ਜਲ ਨਾਲ ਬੁਟੇ ਵੰਡਣ ਦਾ ਇਹੀ ਮਤਲਬ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਓ ਤਾ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਆਓ ਸਾਰੇ ਰਲ ਮਿਲ ਕੇ ਰੁੱਖ ਲਗਾਈਏ ਤੇ ਠੰਡੀ ਹਵਾ ਤੇ ਛਾਂਅ ਦਾ ਆਨੰਦ ਮਾਣੀਏ।ਲਗਾਤਾਰ ਕੁਝ ਦਿਨਾ ਤੋ ਪਿੰਡ ਟੱਬਾ ਦੇ ਨੌਜਵਾਨ ਮਿਲ ਕਿ ਜਲ ਛਕਾਉਣ ਦੀ ਸੇਵਾ ਕਰ ਰਹੇ ਹਨ ਇਲਾਕਾ ਬੀਤ ਦੇ ਪਿੰਡ ਟੱਬਾ ਦੇ ਨੌਜਵਾਨਾਂ ਇਹ ਸੇਧ ਦਿੱਤੀ ਹੈ ਕਿ ਸਾਨੂੰ ਸਭ ਨੂੰ ਮਿਲ ਕੇ ਇਹੋ ਜਹੇ ਉਤਮ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਪਿੰਡ ਦੇ ਸਰਪੰਚ ਤੇ ਪੰਚ ਵੀ ਹਾਜਰ ਹੋਏ।
