ਪਿੰਡ ਭੇਲਾਂ ਵਿਖੇ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਮੇਲਾ 17 ਮਾਰਚ ਨੂੰ – ਮੁੱਖ ਸੇਵਾਦਾਰ ਸਾਈਂ ਮਿੰਟੂ ਸ਼ਾਹ ਜੀ

ਜਲੰਧਰ (ਭੁਪਿੰਦਰ ਸਿੰਘ) ਦਿਨ ਐਤਵਾਰ ਜ਼ਿਲ੍ਹਾ ਜਲੰਧਰ ਦੇ ਅਧੀਨ ਪੈਂਦੇ ਪਿੰਡ ਭੇਲਾਂ ਵਿਖੇ ਨਾਥਾਂ ਦੇ ਨਾਥਂ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਮੇਲਾ ਪ੍ਰਬੰਧਕ ਕਮੇਟੀ ਮਹਿੰਗਾ ਪਰਿਵਾਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਚੇਤ ਮਹੀਨੇ ਨੂੰ ਮੁੱਖ ਰੱਖਦੇ ਹੋਏ ਇਸ ਪਵਿੱਤਰ ਦਰਬਾਰ ਦੇ ਮੁੱਖ ਸੇਵਾਦਾਰ ਸਾਈਂ ਮਿੰਟੂ ਸ਼ਾਹ ਜੀ ਨੇ ਪੱਤਰਕਾਰ ਭੁਪਿੰਦਰ ਸਿੰਘ ਨੂੰ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਬਾਬਾ ਜੀ ਅੱਗੇ ਅਰਦਾਸ ਕਰਕੇ ਝੰਡਾ ਝੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ ਕਲਾਕਾਰਾਂ ਵਾਸਤੇ ਸਟੇਜ ਦੀ ਸ਼ੁਰੂਆਤ ਹਰ ਸਾਲ ਦੀ ਤਰ੍ਹਾਂ ਐਂਕਰ ਦਿਨੇਸ਼ ਵਲੋਂ ਬਾਖੂਬੀ ਢੰਗ ਨਾਲ ਨਿਭਾਈ ਜਾਵੇਗੀ। ਯਾਦ ਰਹੇ ਇਸ ਮੇਲੇ ਦਾ ਸਿੱਧਾ ਪ੍ਰਸਾਰਣ ਲਾਈਵ ਸ਼ੋਅ ਪੰਜਾਬ ਵਲੋਂ ਕੀਤਾ ਜਾਵੇਗਾ ਜੋ ਕਿ ਇਹਨਾਂ ਮੇਲਿਆਂ ਦੀ ਉਸਤੱਤ ਦੇਸ਼ਾਂ ਵਿਦੇਸ਼ਾਂ ਵਿੱਚ ਹੱਸਦੇ ਵੱਸਦੇ ਸਮੂਹ ਪੰਜਾਬੀ ਪਰਿਵਾਰਾਂ ਤੱਕ ਪਹੁੰਚਾਉਂਦੇ ਹਨ। ਇਸ ਮੌਕੇ ਇਸ ਸਲਾਨਾ ਮੇਲੇ ਵਿੱਚ ਹਜ਼ਰਤ ਪੀਰ ਸਾਈਂ ਸ਼ੇਖ ਬਾਬਾ ਅਬਦੁੱਲੇ ਸ਼ਾਹ ਕਾਦਰੀ ( ਦਰਬਾਰ ਤਾਰਾਗੜ੍ਹ) ਤੌਂ ਇਸ ਦਰਬਾਰ ਦੇ ਮੁੱਖ ਸੇਵਾਦਾਰ ਸਾਈਂ ਮਨੀ ਸ਼ਾਹ ਕਾਦਰੀ ਜੀ ਮੁੱਖ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਗਵਾਉਣਗੇ। ਇਸ ਮੌਕੇ ਪੰਜਾਬੀ ਕਲਾਕਾਰਾਂ ਵਲੋਂ ਜਿਸ ਵਿੱਚ ਗਾਇਕ ਪੰਮਾ ਬਾਬਾ, ਸਾਬਰੀ ਬ੍ਰਦਰਜ ਵਲੋਂ ਆਪਣੇ ਸੁਰ ਕਲਾਮ ਰਾਹੀਂ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਨਿਹਾਲ ਕਰਕੇ ਬਾਬਾ ਜੀ ਦੇ ਚਰਨਾਂ ਨਾਲ ਜੋੜਣਗੇ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਵਾਸਤੇ ਬਾਬਾ ਜੀ ਦੇ ਰੋਟ ਦਾ ਭੋਗ ਅਤੇ ਵੱਖ ਵੱਖ ਭੋਜਨ ਪਦਾਰਥਾਂ ਦਾ ਭੋਗ ਲਗਾ ਕੇ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਅਖੀਰ ਦੇ ਵਿੱਚ ਸਾਈਂ ਮਿੰਟੂ ਸ਼ਾਹ ਜੀ ਤੇ ਮਹਿੰਦਰ ਸਿੰਘ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਵੱਧ ਚੜ ਕੇ ਇਸ ਮੇਲੇ ਵਿੱਚ ਪਹੁਚੰਣ ਦੀ ਬੇਨਤੀ ਕੀਤੀ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜ਼ਰ ਹੋਣਗੀਆਂ।
